ਪ੍ਰਣਬ ਮੁਖਰਜੀ ਦੀ ਹਾਲਤ ‘ਚ ਨਹੀਂ ਆਇਆ ਕੋਈ ਸੁਧਾਰ, ਦੇਹਾਂਤ ਦੀਆਂ ਝੂਠੀਆਂ ਅਫਵਾਹਾਂ ‘ਤੇ ਭੜਕਿਆ ਪਰਿਵਾਰ

TeamGlobalPunjab
3 Min Read

ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਆਰਮੀ ਹਸਪਤਾਲ ਵੱਲੋਂ ਜਾਰੀ ਤਾਜ਼ਾ ਮੈਡੀਕਲ ਬੁਲੇਟਿਨ ਮੁਤਾਬਕ ਉਨ੍ਹਾਂ ਦੀ ਹਾਲਤ ਹੁਣ ਵੀ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ਸਪੋਰਟ ‘ਤੇ ਹਨ। ਦੱਸ ਦਈਏ ਕਿ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ 10 ਅਗਸਤ ਨੂੰ ਆਰਮੀ ਹਸਪਤਾਲ ਦਿੱਲੀ ਕੈਂਟ ਵਿੱਚ ਭਰਤੀ ਕਰਾਇਆ ਗਿਆ ਸੀ। ਹਸਪਤਾਲ ਵਿੱਚ ਜਾਂਚ ਦੌਰਾਨ ਦਿਮਾਗ ਵਿੱਚ ਖੂਨ ਦੇ ਥੱਕੇ ਹੋਣ ਦੀ ਗੱਲ ਸਾਹਮਣੇ ਆਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਹੀ ਉਹ ਵੈਂਟੀਲੇਟਰ ‘ਤੇ ਹਨ।

ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਆਪਣੇ ਤਾਜ਼ਾ ਮੈਡੀਕਲ ਬੁਲੇਟਿਨ ਵਿੱਚ ਕਿਹਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਵਿੱਚ ਸਵੇਰ ਤੋਂ ਕੋਈ ਬਦਲਾਅ ਨਹੀਂ ਵੇਖਿਆ ਗਿਆ ਹੈ। ਉਹ ਕੋਮਾ ਵਰਗੀ ਹਾਲਤ ਵਿੱਚ ਹਨ, ਉਨ੍ਹਾਂ ਨੂੰ ਲਗਾਤਾਰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਜਾ ਰਿਹਾ ਹੈ। ਇਸਤੋਂ ਪਹਿਲਾਂ ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਹਾਲਤ ਹੇਮੋਡਾਇਨੇਮਿਕਲੀ ਸਥਿਰ ਹੈ। ਯਾਨੀ ਉਨ੍ਹਾਂ ਦਾ ਬਲਡ ਪ੍ਰੈਸ਼ਰ ਸਥਿਰ ਬਣਿਆ ਹੋਇਆ ਹੈ ਨਾਲ ਹੀ ਹਾਰਟ ਵੀ ਕੰਮ ਕਰ ਰਿਹਾ ਹੈ।

ਅਭਿਜੀਤ ਮੁਖਰਜੀ ਨੇ ਟਵੀਟ ਕੀਤਾ, ਮੇਰੇ ਪਿਤਾ ਸ਼੍ਰੀ ਪ੍ਰਣਬ ਮੁਖਰਜੀ ਹਾਲੇ ਠੀਕ ਹਨ ਅਤੇ ਹੇਮੋਡਾਇਨਾਮਿਕ ਰੂਪ ਨਾਲ ਸਥਿਰ ਹਨ! ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੀ ਜਾ ਰਹੀਆਂ ਅਫਵਾਹਾਂ ਅਤੇ ਫਰਜ਼ੀ ਖਬਰਾਂ ਤੋਂ ਸਾਫ਼ ਹੁੰਦਾ ਹੈ ਕਿ ਭਾਰਤ ‘ਚ ਮੀਡੀਆ ਫੇਕ ਨਿਊਜ਼ ਦਾ ਕਾਰਖਾਨਾ ਬਣ ਗਿਆ ਹੈ।

ਉੱਥੇ ਹੀ, ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਉੱਡ ਰਹੀ ਅਫਵਾਹਾਂ ‘ਤੇ ਨਰਾਜ਼ਗੀ ਵਿਅਕਤ ਕੀਤੀ ਹੈ। ਸ਼ਰਮਿਸ਼ਠਾ ਨੇ ਟਵੀਟ ਕੀਤਾ, ਮੇਰੇ ਪਿਤਾ ਦੀ ਹਾਲਤ ਵਾਰੇ ਅਫਵਾਹਾਂ ਝੂਠੀਆਂ ਹਨ। ਸਾਰਿਆਂ ਨੂੰ ਬੇਨਤੀ ਹੈ, ਖਾਸਤੌਰ ‘ਤੇ ਮੀਡਿਆ ਨੂੰ ਕਿ ਉਹ ਮੈਨੂੰ ਕਾਲ ਨਾਂ ਕਰਨ, ਕਿਉਂਕਿ ਮੇਰੇ ਫੋਨ ‘ਤੇ ਹਸਪਤਾਲ ਵਲੋਂ ਮੇਰੇ ਪਿਤਾ ਦੀ ਸਿਹਤ ਦੇ ਅਪਡੇਟ ਆ ਰਹੇ ਹਨ।

Share this Article
Leave a comment