ਹਿਮਾਚਲ ‘ਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ, 20 ਤੋਂ ਵੱਧ ਲੋਕਾਂ ਦੀ ਮੌਤ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਆਰੇਂਜ ਅਲਰਟ ਦੇ ਵਿਚਕਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਅਤੇ ਕਈ ਲਾਪਤਾ ਹੋ ਗਏ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਆਫ਼ਤ ਕਾਰਨ ਰਾਜ ਵਿੱਚ 752 ਸੜਕਾਂ ਬੰਦ ਹਨ। ਇਕ ਰਿਪੋਰਟ ਅਨੁਸਾਰ ਸੋਮਵਾਰ ਨੂੰ ਸੂਬੇ ‘ਚ ਮੀਂਹ ਦੌਰਾਨ ਸ਼ਿਮਲਾ ‘ਚ ਦੋ ਜ਼ਮੀਨ ਖਿਸਕਣ ਅਤੇ ਸੋਲਨ ‘ਚ ਬੱਦਲ ਫਟਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਸਮਰਹਿੱਲ ਇਲਾਕੇ ਵਿੱਚ ਇੱਕ ਸ਼ਿਵ ਮੰਦਰ ਢਹਿ ਗਿਆ ਅਤੇ ਦੂਜਾ ਨਾਭਾ ਖੇਤਰ ਵਿੱਚ ਜਿੱਥੇ ਕਈ ਘਰ ਮਿੱਟੀ ਅਤੇ ਚਿੱਕੜ ਵਿੱਚ ਦੱਬ ਗਏ ਹਨ। ਮਲਬੇ ‘ਚੋਂ 9 ਲਾਸ਼ਾਂ ਕੱਢੀਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਸ਼ਿਮਲਾ ਨੇ ਦੱਸਿਆ ਕਿ ਦੋ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਮਰਹਿੱਲ ਤੋਂ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਤਿੰਨ ਬੱਚੇ ਅਤੇ ਇੱਕ ਔਰਤ ਦੀਆਂ ਲਾਸ਼ਾਂ ਸ਼ਾਮਿਲ ਹਨ।

ਜੱਬਲ ਪਿੰਡ ਵਿੱਚ ਗਊਸ਼ਾਲਾ ਡਿੱਗਣ ਕਾਰਨ ਪੰਜ ਪਸ਼ੂਆਂ ਦੀ ਮੌਤ ਹੋ ਗਈ। ਸੋਲਨ ਦੇ ਅਰਕੀ ਦੀ ਬਲੇਰਾ ਪੰਚਾਇਤ ‘ਚ ਮਕਾਨ ਡਿੱਗਣ ਕਾਰਨ 21 ਸਾਲਾ ਲੜਕੀ ਅਤੇ 15 ਸਾਲਾ ਲੜਕੇ ਦੀ ਮੌਤ ਹੋ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment