100 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ, 14 ਮੌਤਾਂ

TeamGlobalPunjab
1 Min Read

ਕਜ਼ਾਖਿਸਤਾਨ ਵਿੱਚ ਬੇਕ ਏਅਰਲਾਈਨ ਦਾ ਹਵਾਈ ਜਹਾਜ ਹਾਦਸਾਗ੍ਰਸਤ ਹੋ ਗਿਆ ਹੈ। ਅਲਮਾਟੀ ਹਵਾਈ ਅੱਡੇ ‘ਤੇ ਟੇਕ ਆਫ ਵੇਲੇ ਜਹਾਜ਼ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਘਟਨਾ ਦੇ ਸਮੇਂ ਜਹਾਜ਼ ਵਿੱਚ 100 ਯਾਤਰੀ ਸਵਾਰ ਸਨ ਜਿਨ੍ਹਾਂ ‘ਚੋਂ ਕੁੱਝ ਨੂੰ ਬਚਾਇਆ ਜਾ ਰਿਹਾ ਹੈ ਅਤੇ 14 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਸਥਾਨ ‘ਤੇ ਐਮਰਜੈਂਸੀ ਸੇਵਾਵਾਂ ਮੌਜੂਦ ਹਨ ।

ਜਹਾਜ਼ ਕਜਾਕਿਸਤਾਨ ਦੇ ਵੱਡੇ ਸ਼ਹਿਰ ਅਲਮਾਟੀ ਤੋਂਦੇਸ਼ ਦੀ ਰਾਜਧਾਨੀ ਨੂਰਸੁਲਤਾਨ ਜਾ ਰਿਹਾ ਸੀ। ਅਲਮਾਟੀ ਹਵਾਈ ਅੱਡੇ ਦਾ ਕਹਿਣਾ ਹੈ ਕਿ ਜਹਾਜ਼ ਵਿੱਚ 95 ਮੁਸਾਫਰਾਂ ਸਣੇ ਪੰਜ ਕਰਿਊ ਮੈਂਬਰ ਸਵਾਰ ਸਨ। ਹਾਦਸੇ ਦੇ ਕਾਰਣਾਂ ਨੂੰ ਜਾਣਨ ਲਈ ਇੱਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਜਹਾਜ਼ ਆਪਣੀ ਨਿਰਧਾਰਤ ਉਚਾਈ ਤੱਕ ਨਹੀਂ ਪਹੁੰਚ ਸਕਿਆ ਅਤੇ ਇਮਾਰਤ ਨਾਲ ਟਕਰਾ ਗਿਆ ।

ਐਮਰਜੈਂਸੀ ਕਮੇਟੀ ਦੇ ਅਨੁਸਾਰ ਘੱਟੋਂ-ਘੱਟ 14 ਲੋਕਾਂ ਦੀ ਮੌਤ ਹੋ ਚੁੱਕੀ ਹੈ । ਸਰਕਾਰ ਅਤੇ ਅਲਮਾਟੀ ਹਵਾਈ ਅੱਡੇ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਹਨ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

Share this Article
Leave a comment