ਪ੍ਰਤਾਪ ਸਿੰਘ ਬਾਜਵਾ ਨੂੰ ਆ ਗਿਆ ਗੁੱਸਾ! ਫਿਰ ਦੇਖੋ ਬਿਜਲੀ ਵਿਭਾਗ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ

TeamGlobalPunjab
3 Min Read

ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਅੰਦਰ ਬਿਜਲੀ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਹਰ ਦਿਨ ਸਿਆਸਤਦਾਨ ਆਪੋ ਆਪਣੀਆਂ ਟੀਕਾ ਟਿੱਪਣੀਆਂ ਕਰਦੇ ਹੀ ਰਹਿੰਦੇ ਹਨ। ਪਰ ਜੇਕਰ ਗੱਲ ਕਰੀਏ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਤਾਂ ਉਹ ਹਰ ਦਿਨ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਬੇਬਾਕੀ ਨਾਲ ਬੋਲਦੇ ਹੀ ਰਹਿੰਦੇ ਹਨ। ਅੱਜ ਉਨ੍ਹਾਂ ਬਿਜਲੀ ਦੇ ਮੁੱਦੇ  ‘ਤੇ ਬੋਲਦਿਆਂ ਕਈ ਡੂੰਘੇ ਰਾਜ਼ ਖੋਲ੍ਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਖਜ਼ਾਨਾ ਲੁੱਟਿਆ ਗਿਆ ਹੈ ਅਤੇ ਇਹ ਕਿਹੜੇ ਵਿਅਕਤੀਆਂ ਵੱਲੋਂ  ਹੋ ਰਿਹਾ ਹੈ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ।

ਬਾਜਵਾ ਨੇ ਬੋਲਦਿਆਂ ਕਿਹਾ ਕਿ ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਸਾਲ 2017 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਇਹ ਅਗਲੇ ਮਹੀਨੇ ਹੀ ਅਪ੍ਰੈਲ ਵਿੱਚ ਉਦਯੋਗਪਤੀਆਂ ਨੂੰ ਮਿਲਣ ਲਈ ਬੰਬੇ ਗਏ ਸਨ। ਬਾਜਵਾ ਅਨੁਸਾਰ ਉਸ ਸਮੇਂ ਅਨਿਲ ਅੰਬਾਨੀ ਨੇ ਕੈਪਟਨ ਨੂੰ ਕਿਹਾ ਸੀ ਕਿ ਪਹਿਲਾਂ ਬਿਜਲੀ ਵਿਭਾਗ ਵਿੱਚ ਬਹੁਤ ਵੱਡੀਆਂ ਠੱਗੀਆਂ ਵੱਜੀਆਂ ਹਨ ਅਤੇ ਬਿਜਲੀ ਬਹੁਤ ਮਹਿੰਗੀ ਹੈ ਜਿਸ ਦਾ ਬੋਝ ਖਜਾਨੇ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬਾਨੀ ਨੇ 1 ਰੁਪਏ 75 ਪੈਸੇ ‘ਚ ਬਿਜਲੀ ਦੇਣ ਦੀ ਗੱਲ ਵੀ ਕਹੀ ਸੀ।

ਇੱਥੇ ਹੀ ਬਾਜਵਾ ਨੇ ਦਿੱਲੀ ਦੀ ਉਦਾਹਰਨ ਵੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਪ੍ਰਦੂਸ਼ਨ ਕਾਰਨ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਥਰਮਲ ਪਲਾਂਟ ਬਾਹਰ ਕੱਢ ਦਿੱਤੇ ਗਏ ਸਨ ਅਤੇ ਅੱਜ ਦਿੱਲੀ ਵਿੱਚ ਕੋਈ ਥਰਮਲ ਪਲਾਂਟ ਨਹੀਂ ਪਰ ਉਹ ਸੈਂਟਰ ਗਰਿੱਡ ਵਿੱਚੋਂ ਹਰ ਦਿਨ ਘੱਟ ਮੁੱਲ ਵਾਲੀ ਬਿਜਲੀ ਖਰੀਦਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਪਾਵਰਕਾਮ ਨੇ ਜਦੋਂ ਨੈਸ਼ਨਲ ਗਰਿੱਡ ‘ਤੇ ਬਿਜਲੀ ਦਾ ਰੇਟ ਚਾਰ ਰੁਪਏ ਸੀ ਤਾਂ ਅਸੀਂ ਗੋਬਿੰਦਵਾਲ ਸਾਹਿਬ ਥਰਮਲ ਪਲਾਂਟ ਤੋਂ ਸਾਢੇ 9 ਰੁਪਏ ਪਰ ਯੂਨਿਟ ਬਿਜਲੀ ਖਰੀਦੀ।

ਬਾਜਵਾ ਨੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਟਾਂ ਨਾਲ ਹੋਏ ਸਮਝੌਤ ਵਿੱਚ ਸੁਖਬੀਰ ਬਾਦਲ ਵੱਲੋਂ ਇਹ ਕਲੌਜ ਪਾਇਆ ਗਿਆ ਹੈ ਕਿ ਜੇਕਰ ਥਰਮਲ ਪਲਾਂਟ ਚੱਲ ਰਿਹਾ ਹੈ ਤਾਂ ਬਿਜਲੀ ਖਰੀਦਣੀ ਹੀ ਪਵੇਗੀ ਪਰ ਜੇਕਰ ਥਰਮਲ ਪਲਾਂਟ ਬੰਦ ਹੈ ਤਾਂ ਵੀ ਥਰਮਲ ਪਲਾਂਟ ਨੂੰ ਪੈਸੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਕਰਕੇ ਤਿੰਨ ਹਜ਼ਾਰ ਕਰੋੜ ਰੁਪਇਆ ਬੰਦ ਪਏ ਥਰਮਲ ਪਲਾਟਾਂ ਨੂੰ ਦੇਣਾ ਪਿਆ ਅਤੇ 13 ਸੌ ਕਰੋੜ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦੇਣਾ ਪਵੇਗਾ ਅਤੇ ਇਸ ਤਰ੍ਹਾਂ ਕੁੱਲ 43 ਸੌ ਕਰੋੜ ਰੁਪਇਆ ਜ਼ੁਰਮਾਨੇ ਵਜੋਂ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ਸਮੇਂ ਪੁਲਿਸ ਅਤੇ ਮਿਲਟਰੀ ਦੇ ਖਰਚਿਆਂ ਸਮੇਤ ਕੁਝ ਹੋਰ ਖਰਚੇ ਲਗਾ ਕੇ ਪੰਜ ਹਜ਼ਾਰ ਕਰੋੜ ਰੁਪਏ ਦਾ ਕਰਜ਼ ਸੀ ਜਿਹੜਾ ਕਿ ਉਨ੍ਹਾਂ (ਬਾਜਵਾ) ਨੇ ਝੋਲੀਆਂ ਅੱਡ ਅੱਡ ਮਾਫ ਕਰਵਾਇਆ ਤੇ ਇਨ੍ਹਾਂ ਨੇ ਬੰਦ ਥਰਮਲ ਪਲਾਟਾਂ ਨੂੰ 43 ਸੌ ਕਰੋੜ ਰੁਪਏ ਦੇ ਦਿੱਤੇ, ਜਿਸ ਕਾਰਨ ਆਉਣ ਵਾਲਾ ਸਮਾਂ ਇਨ੍ਹਾਂ ਨੂੰ ਮਾਫ ਨਹੀਂ ਕਰੇਗਾ।

Share this Article
Leave a comment