ਪੈਮ ਗੋਸਲ ਨੇ ਰਚਿਆ ਇਤਿਹਾਸ, ਪਹਿਲੀ ਸਿੱਖ ਔਰਤ ਬਣੀ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ

TeamGlobalPunjab
2 Min Read

ਗਲਾਸਗੋ: 53 ਸਾਲਾ ਕਾਰੋਬਾਰੀ  ਔਰਤ ਪੈਮ ਗੋਸਲ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ ਲਈ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਰੱਚ ਦਿਤਾ ਹੈ। ਗੋਸਲ  ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।ਪੈਮ ਗੋਸਲ ਨੇ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕੀਤੀ ਹੈ।

 ਗੋਸਲ ਨੇ ਟਵੀਟ ਕਰਕੇ ਕਿਹਾ ਕਿ ਇਹ ਇਕ ਸਨਮਾਨ ਦੀ ਗੱਲ ਹੈ ਕਿ ਇਕ ਭਾਰਤੀ ਪਿਛੋਕੜ ਤੋਂ ਸਕਾਟਲੈਂਡ ਦੀ ਸੰਸਦ ਲਈ ਚੁਣੀ ਪਹਿਲੀ ਸਿੱਖ ਔਰਤ  ਐਮਐਸਪੀ ਬਣੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨ੍ਹਾਂ ਮੇਰਾ ਸਮਰਥਨ ਕੀਤਾ।

 

ਸਿੱਖ ਸੰਜੋਗ ਸਕਾਟਲੈਂਡ ਦੀ ਸਿੱਖ ਵੁਮਨਜ਼ ਇੰਮਪਾਵਰਮੈਂਟ ਚੈਰਿਟੀ ਨੇ ਵੀ ਟਵੀਟ ਕਰਕੇ ਵਧਾਈਆਂ ਦਿਤੀਆਂ।

ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿਚ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ।  ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ ‘ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿਚ ਬੀਏ, ਐੱਮਬੀਏ ਅਤੇ ਇਸ ਸਮੇਂ ਉਹ ਪੀਐੱਚਡੀ ਕਰ ਰਹੇ ਹਨ।

 

Share this Article
Leave a comment