[alg_back_button]
ਨਵੀਂ ਦਿੱਲੀ : ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਜਿੱਥੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਮਾਹੌਲ ਤਲਖੀ ਭਰਿਆ ਬਣਿਆ ਹੋਇਆ ਹੈ ਉੱਥੇ ਬੀਤੀ ਕੱਲ੍ਹ ਪਾਕਿਸਤਾਨ ਦੇ ਮੰਤਰੀ ਚੌਧਰੀ ਫਵਾਦ ਹੁਸੈਨ ਨੂੰ ਭਾਰਤ ਵਿਰੁੱਧ ਬੋਲਣਾ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣੇ ਹੀ ਦੇਸ਼ ਦੇ ਲੋਕਾਂ ਦਾ ਵਿਰੋਧ ਝੱਲਣਾ ਪਿਆ। ਇਸ ਨੂੰ ਦੇਖ ਕੇ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਜੇਕਰ ਪਾਕਿਸਤਾਨੀਆਂ ਵੱਲੋਂ ਆਪਣੀ ਹੀ ਸਰਕਾਰ ਦਾ ਇਸੇ ਤਰ੍ਹਾਂ ਭਾਰਤ ਦੇ ਹੱਕ ਵਿੱਚ ਵਿਰੋਧ ਕੀਤਾ ਜਾਂਦਾ ਰਿਹਾ ਤਾਂ ਉਨ੍ਹਾਂ ਕਸ਼ਮੀਰੀਆਂ ਅਤੇ ਪੱਥਰਬਾਜਾਂ ਦੇ ਹੌਂਸਲੇ ਪਸਤ ਹੋ ਜਾਣਗੇ ਜਿਹੜੇ ਧਾਰਾ 370 ਹਟਾਏ ਜਾਣ ਤੋਂ ਬਾਅਦ ਅਜੇ ਵੀ ਇਸ ਤਾਕ ਵਿੱਚ ਹਨ ਕਿ ਸਰਕਾਰ ਕਦੋਂ ਥੋੜੀ ਜਿਹੀ ਢਿੱਲ ਦੇਵੇ ਤੇ ਕਦੋਂ ਉਹ ਕਸ਼ਮੀਰੀਆਂ ਦੇ ਮਨਾਂ ਅੰਦਰ ਭਾਰਤ ਵਿਰੁੱਧ ਜ਼ਹਿਰ ਭਰਨਾਂ ਸ਼ੁਰੂ ਕਰਨ।
- Advertisement -
ਦਰਅਸਲ ਹੋਇਆ ਇੰਝ ਕਿ ਫਵਾਦ ਹੁਸੈਨ ਨੇ ਇੱਕ ਅਜਿਹਾ ਟਵੀਟ ਕੀਤਾ ਸੀ ਜਿਸ ਵਿੱਚ ਉਸ ਨੇ ਭਾਰਤੀ ਚੰਦਰਯਾਨ-2 ਦਾ ਮਿਸ਼ਨ ਅੱਧਵਾਟੇ ਰਹਿ ਜਾਣ ਦਾ ਮਜ਼ਾਕ ਉਡਾਉਂਦਿਆਂ ਲਿਖਿਆ ਸੀ ਕਿ, “ਜੋ ਕੰਮ ਆਉਂਦਾ ਨਹੀਂ ਉਸ ਨਾਲ ਪੰਗਾ ਨਹੀਂ ਲੈਂਣਾ ਚਾਹੀਦਾ ਪਿਆਰਾ ਭਾਰਤ” ਇਸ ਤੋਂ ਇਲਾਵਾ ਇੱਕ ਹੋਰ ਟਵੀਟ ਕਰਦਿਆਂ ਫਵਾਦ ਨੇ ਕਿਹਾ ਕਿ, “ਸੋ ਜਾ ਭਾਈ ਮੂਨ ਦੀ ਬਜਾਏ ਮੁੰਬਈ ‘ਚ ਉਤਰ ਗਿਆ ਖਿਡੌਣਾ।”ਇੱਕ ਹੋਰ ਟਿੱਪਣੀ ਕਰਦਿਆਂ ਫਵਾਦ ਨੇ ਕਿਹਾ ਕਿ, “ਇੰਡੀਆ ਸਿਰਫ ਤੁਸੀਂ ਹੁਣ ਬਾਲੀਵੁੱਡ ਦੁਆਰਾ ਹੀ ਚੰਦ ‘ਤੇ ਪਹੁੰਚ ਸਕਦੇ ਹੋ, ਇਕ ਹੋਰ 100 ਕਰੋੜ ਅਤੇ ਤੁਸੀਂ ਲੋਕ ਚੰਦਰਮਾ’ ਤੇ ਹੋਵੋਗੇ। ਗੰਭੀਰ ਚਿੰਤਾ ਦਾ ਵਿਸ਼ਾ ਹੈ ਕੱਟੜਪੰਥੀ ਹਮੇਸ਼ਾਂ ਅਸਫਲ ਰਹਿੰਦੇ ਹਨ ਅਤੇ ਤੁਸੀਂ ਅਸਫਲ ਹੋਏ ਜਦੋਂ ਤੁਸੀਂ ਵਿਗਿਆਨੀਆਂ ਦੀ ਬਜਾਏ ਜੋਤਸ਼ੀਆਂ ‘ਤੇ ਭਰੋਸਾ ਕੀਤਾ ਅਤੇ ਮਿਸ਼ਨ ਨੂੰ ਲਟਕਾਇਆ, ਦੂਜੇ ਭਾਈਚਾਰਿਆਂ ਲਈ ਨਫ਼ਰਤ ਦੀ ਭਾਵਨਾ ‘ਚੋਂ ਬਾਹਰ ਆਓ”। ਫਵਾਦ ਦੇ ਇਸ ਟਵੀਟ ਤੋਂ ਬਾਅਦ ਪਾਕਿਸਤਾਨੀ ਲੋਕਾਂ ਨੇ ਰੀਟਵੀਟ ਕਰਕੇ ਉਨ੍ਹਾਂ ਵਿਰੁੱਧ ਦੱਬ ਕੇ ਭੜਾਸ ਕੱਢੀ ਹੈ।
ਅਜਿਹੇ ਹੀ ਇੱਕ ਟਵੀਟਰ ਯੂਜ਼ਰ ਨੇ ਫਵਾਦ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ, “ਸਾਡੇ ਲਈ ਸ਼ਰਮਿੰਦਗੀ ਨਾ ਬਣੋ। ਘੱਟੋ ਘੱਟ ਭਾਰਤ ਨੇ ਚੰਦਰਮਾ ‘ਤੇ ਉਤਰਨ ਦੀ ਕੋਸ਼ਿਸ਼ ਤਾਂ ਕੀਤੀ, ਜਦੋਂ ਕਿ ਅਸੀਂ ਇਸ ਨੂੰ ਦੇਖਣ’ ਤੇ ਲੜਦੇ ਹਾਂ। ਸਾਨੂੰ ਕਿਸੇ ਵੀ ਰਾਸ਼ਟਰ ਦੇ ਵਿਗਿਆਨਕ ਯਤਨਾਂ ਦੀ ਕਦਰ ਕਰਨੀ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ”। ਦੱਸ ਦਈਏ ਕਿ ਬੀਤੇ ਦਿਨੀਂ ਭਾਰਤ ਵੱਲੋਂ ਚੰਦਰਯਾਨ-2 ਭੇਜਿਆ ਗਿਆ ਸੀ ਪਰ ਇਹ ਮਿਸ਼ਨ ਉਸ ਵੇਲੇ ਅਸਫਲ ਹੋ ਗਿਆ ਜਦੋਂ ਮਿਸ਼ਨ ‘ਚ ਭੇਜਿਆ ਗਿਆ ਵਿਕਰਮਲੈਂਡਰ ਚੰਦ ‘ਤੇ ਉਤਰਨ ਤੋਂ ਕਰੀਬ 2.1 ਕਿੱਲੋਮੀਟਰ ਦੀ ਦੂਰੀ ‘ਤੇ ਸੀ।
[alg_back_button]