15 ਸਾਲਾਂ ਦੀ ਉਮਰ ‘ਚ ਬੈਸਟ ਪਲੇਅਬੈਕ ਸਿੰਗਰ ਦਾ ਫਿਲਮਫੇਅਰ ਅਵਾਰਡ ਲੈਣ ਵਾਲੀ ਪਾਕਿਸਤਾਨੀ ਗਾਇਕੀ 

TeamGlobalPunjab
3 Min Read

ਨਿਊਜ਼ ਡੈਸਕ : – ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ ਤੋਂ …’ ਇਹ ਗਾਣਾ ਅਜੇ ਵੀ ਸਾਰਿਆਂ ਦੇ ਦਿਮਾਗ ‘ਚ ਹੈ। 1980 ‘ਚ ਜਦੋਂ ਨਿਰਦੇਸ਼ਕ ਫਿਰੋਜ਼ ਖਾਨ ਦੀ ਫਿਲਮ ‘ਕੁਰਬਾਨੀ’ ਦਾ ਇਹ ਗਾਣਾ ਹਿੱਟ ਹੋਇਆ ਤਾਂ ਇਸ ਦੀ ਚਰਚਾ ਸਾਰੇ ਭਾਰਤ ‘ਚ ਹੋਈ। ਲੋਕ ਹੈਰਾਨ ਸਨ ਕਿ ਇਸ ਨੂੰ ਪਾਕਿਸਤਾਨੀ ਪੌਪਸਟਾਰ ਨਾਜ਼ੀਆ ਹਸਨ ਨੇ ਗਾਇਆ ਸੀ। ਨਾਜ਼ੀਆ ਦੀ ਆਵਾਜ਼ ਹੀ ਨਹੀਂ, ਲੋਕ ਉਸਦੀ ਉਮਰ ਨੂੰ ਸੁਣ ਕੇ ਹੈਰਾਨ ਰਹਿ ਗਏ ਸਨ। ਉਸ ਸਮੇਂ ਨਾਜ਼ੀਆ ਮਹਿਜ਼ 15 ਸਾਲਾਂ ਦੀ ਸੀ।

 ਦੱਸਣਯੋਗ ਹੈ ਕਿ ਫਿਰੋਜ਼ ਖਾਨ ਨੇ ਬਾਲੀਵੁੱਡ ‘ਚ ਨਾਜ਼ੀਆ ਨੂੰ ਲਾਂਚ ਕੀਤਾ ਸੀ। ਫਿਰੋਜ਼ ਖਾਨ ਨੇ ਪਹਿਲੀ ਵਾਰ ਲੰਡਨ ‘ਚ ਇਕ ਪਾਰਟੀ ਦੌਰਾਨ ਨਾਜ਼ੀਆ ਨੂੰ ਸੁਣਿਆ। ਫਿਰੋਜ਼ ਖਾਨ ਨੂੰ ਨਾਜ਼ੀਆ ਦੀ ਆਵਾਜ਼ ਐਨੀ ਪਸੰਦ ਆਈ ਕਿ ਉਸਨੇ ਨਾਜ਼ੀਆ ਨੂੰ ਆਪਣੀ ਫਿਲਮ ‘ਕੁਰਬਾਨੀ’ ‘ਚ ਗਾਉਣ ਦਾ ਮੌਕਾ ਦਿੱਤਾ। ਇਸ ਸਮੇਂ ਨਾਜੀਆ ਮਹਿਜ਼ 15 ਸਾਲਾਂ ਦੀ ਸੀ।

 ਇਸਤੋਂ ਇਲਾਵਾ ਫਿਲਮ ‘ਕੁਰਬਾਨੀ’ ‘ਚ ਫਿਰੋਜ਼ ਖਾਨ, ਵਿਨੋਦ ਖੰਨਾ, ਜ਼ੀਨਤ ਅਮਨ, ਅਮਜਦ ਖਾਨ, ਅਮਰੀਸ਼ ਪੁਰੀ ਤੇ ਸ਼ਕਤੀ ਕਪੂਰ ਵਰਗੇ ਸਟਾਰ ਸਨ। ਪਰ ਇਸ ਫਿਲਮ ਦੀ ਸਫਲਤਾ ਦਾ ਵੱਡਾ ਸਿਹਰਾ ਪਾਕਿਸਤਾਨੀ ਗਾਇਕਾ ਨਾਜ਼ੀਆ ਨੇ ਲਿਆ ਹੈ। ਦਰਅਸਲ, ਇਹ ਗੀਤ ਸਾਲਾਂ ਤੋਂ ਡਿਸਕੋ ਤੇ ਲੋਕਾਂ ਦੀਆਂ ਆਮ ਪਾਰਟੀਆਂ ਦਾ ਸਭ ਤੋਂ ਚੋਣਵੇਂ ਗਾਣਾ ਬਣ ਗਿਆ।  ਇਸ ਗਾਣੇ ਲਈ ਉਸਨੂੰ ਬੈਸਟ ਪਲੇਅਬੈਕ ਸਿੰਗਰ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਨਾਜ਼ੀਆ ਨੂੰ ਕਈ ਫਿਲਮਾਂ ਦੀ ਪੇਸ਼ਕਸ਼ ਵੀ ਕੀਤੀ ਗਈ। ਪਰ ਉਨ੍ਹਾਂ ਨੇ ਇਹ ਸਭ  ਨਹੀਂ ਕੀਤਾ, ਕਿਉਂਕਿ ਫਿਲਮਾਂ ਕਰਨ ‘ਚ ਕੋਈ ਰੁਚੀ ਨਹੀਂ ਸੀ।

ਨਾਜ਼ੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ 10 ਸਾਲ ਦੀ ਉਮਰ ‘ਚ ਕੀਤੀ ਸੀ। ਉਸ ਦੀ ਪਹਿਲੀ ਐਲਬਮ ‘ਡਿਸਕੋ ਦੀਵਾਨੇ’ ਸੀ ਜੋ ਕਿ ਇਕ ਸੁਪਰਹਿੱਟ ਬਣ ਗਈ ਸੀ। ਨਾਜ਼ੀਆ ਦਾ ਫਿਲਮੀ ਸਫਰ ਬਹੁਤ ਵਧੀਆ ਸੀ ਅਤੇ ਉਸਨੇ ਬਹੁਤ ਛੋਟੀ ਉਮਰੇ ਹੀ ਵੱਡਾ ਨਾਮ ਕਮਾ ਲਿਆ ਸੀ। ਪਰ ਨਾਜ਼ੀਆ ਦੀ ਨਿੱਜੀ ਜ਼ਿੰਦਗੀ ਕੁਝ ਖਾਸ ਨਹੀਂ ਸੀ। ਨਾਜ਼ੀਆ ਨੇ ਸਾਲ 1995 ‘ਚ ਇਸ਼ਤਿਆਕ ਬੇਗ ਨਾਲ ਵਿਆਹ ਕਰਵਾ ਲਿਆ ਸੀ। ਇਸ਼ਤਿਆਕ ਇਕ ਵਪਾਰੀ ਸੀ। ਉਨ੍ਹਾਂ ਦੇ ਵਿਆਹ ਤੋਂ ਦੋ ਸਾਲ ਬਾਅਦ, ਨਾਜ਼ੀਆ ਨੇ ਇਕ ਪੁੱਤਰ ਨੂੰ ਜਨਮ ਦਿੱਤਾ।

- Advertisement -

 ਦੱਸ ਦਈਏ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਰਿਹਾ ਸੀ, ਜਿਸ ਕਰਕੇ ਨਾਜ਼ੀਆ ਨੇ ਇਸ਼ਤਿਆਕ ਨੂੰ ਤਲਾਕ ਦੇ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਨਾਜ਼ੀਆ ਦੀ ਮੌਤ ਤੋਂ 10 ਦਿਨ ਪਹਿਲਾਂ ਹੀ ਉਸ ਦਾ ਤਲਾਕ ਹੋ ਗਿਆ ਸੀ। ਨਾਜ਼ੀਆ ਨੂੰ ਸਿਰਫ 30 ਸਾਲ ਦੀ ਉਮਰ ‘ਚ ਕੈਂਸਰ ਹੋ ਗਿਆ ਸੀ। ਰ 35 ਅਗਸਤ ਦੀ ਉਮਰ ‘ਚ 13 ਅਗਸਤ 2000 ਨੂੰ ਲੰਡਨ ਦੇ ਇਕ ਹਸਪਤਾਲ ‘ਚ ਉਸਦੀ ਮੌਤ ਹੋ ਗਈ।

Share this Article
Leave a comment