ਕੀ ਸਚਮੁੱਚ ਸਟੀਮ ਲੈਣ ਨਾਲ ਕੋਰੋਨਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ? ਜਾਣੋ ਕੀ ਕਹਿਣਾ ਹੈ ਮਾਹਿਰਾਂ ਦਾ

TeamGlobalPunjab
2 Min Read

ਨਿਊਜ਼ ਡੈਸਕ:  ਕੋਰੋਨਾ ਮਹਾਮਾਰੀ ਦੌਰਾਨ ਲੋਕ ਇਸਤੋਂ ਬਚਣ ਲਈ ਕਈ ਘਰ ਦੇ ਉਪਾਅ ਅਪਣਾ ਰਹੇ ਹਨ।ਜਿਨ੍ਹਾਂ ਵਿੱਚੋਂ ਇੱਕ ਸਟੀਮ ਇਨਹੇਲੇਸ਼ਨ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਉਚਾਰ ਨਾਲ ਕੋਵਿਡ 19 ਖ਼ਤਮ ਕੀਤਾ ਜਾ ਸਕਦਾ ਹੈ।ਕੀ ਸਚਮੁੱਚ ਸਟੀਮ ਲੈਣ ਨਾਲ ਕੋਰੋਨਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਬੰਧੀ ਮਾਹਿਰਾਂ ਦਾ ਕੀ ਕਹਿਣਾ ਹੈ-

ਕੋਰੋਨਾ ਦੇ ਵਧਦੇ ਪ੍ਰਕੋਪ ਨੇ ਆਮ ਆਦਮੀ ਤੋਂ ਲੈ ਕੇ ਪ੍ਰਸ਼ਾਸਨ ਦੇ ਨੱਕ ‘ਚ ਦਮ ਕਰ ਦਿਤਾ ਹੈ।ਵਾਇਰਸ ਸੰਕਰਮਣ ਦੇ ਨਾਲ-ਨਾਲ ਮੌਤਾ ਦੀ ਗਿਣਤੀ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ।ਜਿਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਪੋਸਟ ਵਾਇਰਲ ਹੋ ਰਹੀਆਂ ਹਨ ਕਿ ਲੈਣ ਨਾਲ ਵਾਇਰਸ ਖਤਮ ਹੋ ਸਕਦਾ ਹੈ।

ਯੂਐਸ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਮਾਹਿਰਾਂ ਦੇ ਅਨੁਸਾਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਫ ਲੈਣ ਨਾਲ ਕੋਵਿਡ -19 ਨੂੰ ਖਤਮ ਕੀਤਾ ਜਾ ਸਕਦਾ ਹੈ। ਉਸੇ ਸਮੇਂ, ਵਿਸ਼ਵ ਸਿਹਤ ਸੰਗਠਨ ਵੀ ਕੋਰੋਨਾ ਦੀ ਲਾਗ ਦੇ ਇਲਾਜ ਲਈ ਭਾਫ਼ ਲੈਣ ਦੀ ਸਿਫਾਰਸ਼ ਨਹੀਂ ਕਰਦਾ ਹੈ। ਹਲਕੀ ਇਹ ਨੱਕ ਦੀਆ ਬਲੋਕੇਜ਼ ਨੂੰ ਖੋਲ੍ਹਣ ਵਿੱਚ ਸਹਾਇਤਾ ਕਰਦਾ ਹੈ ਪਰ ਇਸ ਨਾਲ ਕੋਰੋਨਾ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਲੰਬੇ ਸਮੇਂ ਤੱਕ ਸਟੀਮ ਲੈਣ ਨਾਲ ਨਲੀ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਵਾਇਰਸ ਸਰੀਰ ਵਿੱਚ ਅਸਾਨੀ ਨਾਲ ਦਾਖਲ ਹੋ ਸਕਦਾ ਹੈ।

ਮਾਹਿਰਾਂ ਦੇ ਅਨੁਸਾਰ ਭਾਫ ਲੈਣਾ ਸਾਡੇ ਗਲ਼ੇ ਲਈ ਬਿਹਤਰ ਹੋ ਸਕਦਾ ਹੈ ਪਰ ਕੋਰੋਨਾ ਲਈ ਨਹੀਂ। ਕੋਰੋਨਾ ਵਾਇਰਸ 3-4 ਦਿਨਾਂ ਲਈ ਨੱਕ ਦੇ ਪੈਰਾਨਸਲ ਸਾਈਨਸ ਵਿੱਚ ਰਹਿੰਦਾ ਹੈ, ਜਿੱਥੇ ਭਾਫ ਨਹੀਂ ਪਹੁੰਚ ਸਕਦੀ। ਇਸ ਤੋਂ ਬਾਅਦ, ਵਾਇਰਸ ਫੇਫੜਿਆਂ ਵਿੱਚ ਜਾਂਦਾ ਹੈ ਅਤੇ ਸਾਹ ਦੀ ਕਮੀ ਨੂੰ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਗਰਮ ਪਾਣੀ ਪੀਣ ਨਾਲ ਜਾਂ ਭਾਫ਼ ਨਾਲ ਖਤਮ ਨਹੀਂ ਕੀਤਾ ਜਾ ਸਕਦਾ।

- Advertisement -

ਲਾਭ ਦੀ ਬਜਾਏ ਲਗਾਤਾਰ ਭਾਫ ਲੈਣਾ ਤੁਹਾਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਲਗਾਤਾਰ ਭਾਫ ਲੈਣ ਨਾਲ ਫੇਫੜਿਆਂ ਦੀਆਂ ਅੰਦਰੂਨੀ ਪਰਤਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

Share this Article
Leave a comment