Bigg Boss 14: ਪਹਿਲਾ ‘ਵੀਕਐਂਡ ਕਾ ਵਾਰ’, ਸਲਮਾਨ ਖੋਲ੍ਹਣਗੇ ਏਜਾਜ਼ ਖਾਨ ਦੇ ਪੁਰਾਣੇ ਰਾਜ਼

TeamGlobalPunjab
2 Min Read

ਨਿਊਜ਼ ਡੈਸਕ: ਬਿੱਗ ਬਾਸ 14 ਦਾ ਸ਼ਨੀਵਾਰ ਨੂੰ ਪਹਿਲਾ ਵੀਕਐਂਡ ਕਾ ਵਾਰ ਟੈਲੀਕਾਸਟ ਹੋਵੇਗਾ। ਵੀਕਐਂਡ ਕਾ ਵਾਰ ਵਿੱਚ ਸਲਮਾਨ , ਕੰਟੈਂਸਟੈਂਟਸ ਦੀਆਂ ਹਫਤੇ ਭਰ ਦੀਆਂ ਹਰਕਤਾਂ ਦੇਖਣ ਤੋਂ ਬਾਅਦ ਉਨ੍ਹਾਂ ਦੀ ਕਲਾਸ ਲਗਾਉਂਦੇ ਹਨ। ਹੁਣ ਸ਼ੋਅ ਦੇ ਮੇਕਰਸ ਨੇ ਪ੍ਰੋਮੋ ਵੀਡੀਓ ਰਿਲੀਜ਼ ਕੀਤੀ ਹੈ ਜਿਸ ਵਿੱਚ ਸਲਮਾਨ ਸਾਰੇ ਕੰਟੈਂਸਟੈਂਟਸ ਦੀ ਕਲਾਸ ਲਗਾਉਂਦੇ ਹਨ। ਇਸ ਵਿੱਚ ਉਹ ਏਜਾਜ਼ ਖਾਨ ਦੀ ਇੱਕ ਵੀਡੀਓ ਵੀ ਸਾਰਿਆਂ ਨੂੰ ਦਿਖਾਉਂਦੇ ਹਨ ਜਿਸ ਵਿੱਚ ਉਹ ਉਨ੍ਹਾਂ ਦੇ ਰਾਜ ਦਾ ਖੁਲਾਸਾ ਕਰਦੇ ਹਨ।

ਵੀਡੀਓ ਵਿੱਚ ਏਜਾਜ਼ ਅਤੇ ਸਿੱਧਾਰਥ ਗੱਲ ਕਰ ਰਹੇ ਹੁੰਦੇ ਹਨ ਜਿੱਥੇ ਏਜਾਜ਼ ਕਹਿੰਦੇ ਹਨ, 2011 ਤੱਕ ਮੈਂ ਅਜਿਹਾ ਸੀ ਕਿ ਜੇਕਰ ਕੋਈ ਵੀ ਕੁੜੀ ਨੂੰ ਮੈਂ ਵੇਖਦਾ… ਤਾਂ ਵੱਡੇ-ਵੱਡੇ ਕਾਂਡ ਹੁੰਦੇ-ਹੁੰਦੇ ਬੱਚ ਗਏ।

ਇਸ ਤੋਂ ਬਾਅਦ ਏਜਾਜ਼ ਸਲਮਾਨ ਨੂੰ ਕਹਿੰਦੇ ਹਨ ਕਿ ਅਜਿਹਾ ਕੁੱਝ ਮੇਰੇ ਨਾਲ ਹੋਇਆ ਕਿ ਉਸ ਵਜ੍ਹਾ ਕਾਰਨ ਮੈਂ ਹੁਣ ਬਹੁਤ ਆਕਵਰਡ ਹੋ ਗਿਆ ਹਾਂ। ਤਾਂ ਸਲਮਾਨ ਬੋਲਦੇ ਹਨ ਤੁਸੀ ਜੇਕਰ ਗਲਤ ਜਾਓਗੇ ਤਾਂ ਗਲਤ ਦਿਖੋਗੇ। ਉਹ ਇੱਥੇ ਕਿਉਂ ਨਹੀਂ ਬੋਲਿਆ ਏਜਾਜ਼। ਕਿਸ ਗੱਲ ਤੋਂ ਡਰ ਰਹੇ ਹੋ ਏਜਾਜ਼। ਇੱਥੋਂ ਹੋਵੇਗੀ ਵਾਰ।

https://www.instagram.com/tv/CGJ54YjgC8J/

- Advertisement -

ਹੁਣ ਏਜਾਜ਼ ਦਾ ਅਜਿਹਾ ਕੀ ਰਾਜ ਹੈ ਜੋ ਉਹ ਸਭ ਤੋਂ ਲੁੱਕਾ ਰਹੇ ਹਨ ਇਸ ਦਾ ਖੁਲਾਸਾ ਤਾਂ ਵੀਕਐਂਡ ਕਾ ਵਾਰ ਵਿੱਚ ਹੋਵੇਗਾ।

ਇਸ ਤੋਂ ਇਲਾਵਾ ਸਲਮਾਨ, ਰੁਬੀਨਾ ਨੂੰ ਕਹਿੰਦੇ ਹਨ ਕਿ ਤੁਸੀ ਆਪਣੀ ਲੜਾਈ ਆਪ ਲੜੋ। ਫਿਰ ਸਲਮਾਨ, ਅਭਿਨਵ ਨੂੰ ਕਹਿੰਦੇ ਹਨ, ਅਭਿਨਵ ਤੁਸੀ ਜਾਂ ਤਾਂ ਰੁਬੀਨਾ ਨੂੰ ਚੁੱਪ ਕਰਾ ਦਿੰਦੇ ਹੋ ਜਾਂ ਤਾਂ ਉਨ੍ਹਾਂ ਨੂੰ ਗਲਤ ਡਾਇਰੈਕਸ਼ਨ ‘ਤੇ ਲੈ ਜਾਂਦੇ ਹੋ ।

Share this Article
Leave a comment