ਪਾਕਿਸਤਾਨੀ ਨੌਜਵਾਨ ਨੇ ਬਰਮਿੰਘਮ ‘ਚ ਭਾਰਤੀ ਬਜ਼ੁਰਗ ਮਹਿਲਾਵਾਂ ਨਾਲ ਕੀਤੀ ਬਦਸਲੂਕੀ, VIDEO

TeamGlobalPunjab
3 Min Read

ਜੰਮੂ ਕਸ਼ਮੀਰ ‘ਚ ਮੋਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਪੂਰਿ ਦੁਨੀਆ ‘ਚ ਇਸ ਮਾਮਲੇ ‘ਤੇ ਸਹਾਇਤਾ ਦੀ ਮੰਗ ਕਰ ਰਿਹਾ ਹੈ ਤੇ ਉੱਥੇ ਹੀ ਪਾਕਿਸਤਾਨੀ ਲੋਕ ਵੀ ਕਸ਼ਮੀਰ ਨੂੰ ਲੈ ਵਿਦੇਸ਼ਾਂ ‘ਚ ਵੀ ਨਫਰਤ ਫੈਲਾਉਂਦੇ ਨਜ਼ਰ ਆ ਰਹੇ ਹਨ। ਬਰਮਿੰਘਮ ‘ਚ ਰਹਿਣ ਵਾਲੇ ਅਜਿਹੇ ਹੀ ਪਾਕਿਸਤਾਨੀ ਨੌਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁੱਝ ਭਾਰਤੀ ਬਜ਼ੁਰਗ ਮਹਿਲਾਵਾਂ ਨਾਲ ਅਪਮਾਨਜਨਕ ਤਰੀਕੇ ਨਾਲ ਬੋਲਦਾ ਨਜ਼ਰ ਆ ਰਿਹਾ ਹੈ।

ਵੀਡੀਓ ‘ਚ ਉਹ ਭਾਰਤੀ ਮਹਿਲਾ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਬਰਮਿੰਘਮ ‘ਚ ਰਹਿਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ। ਉਹ ਕਹਿੰਦਾ ਹੈ ਕਿ ਅਜਿਹਾ ਕਰਨ ਦੀ ਕਦੇ ਵੀ ਆਗਿਆ ਨਹੀਂ ਦੇਵਾਂਗੇ।

ਇਸ ‘ਤੇ ਭਾਰਤੀ ਮਹਿਲਾ ਵੀ ਪਾਕਿਸਤਾਨੀ ਵਿਅਕਤੀ ਦਾ ਵਿਰੋਧ ਕਰਦੀ ਹੈ। ਉਥੇ ਹੀ ਪਾਕਿਸਤਾਨੀ ਕਹਿੰਦਾ ਹੈ ਕਿ ਅਸੀ ਕਦੇ ਤੁਹਾਨੂੰ ਇੱਥੇ ਰਹਿਣ ਦੀ ਆਗਿਆ ਨਹੀਂ ਦੇਵਾਂਗੇ। ਇਸ ‘ਤੇ ਭਾਰਤੀ ਮਹਿਲਾ ਨੇ ਪੁੱਛਿਆਂ ਹਾਂ ਤੂੰ ਅਜਿਹਾ ਕਿਉਂ ਕਰੇਂਗਾ। ਇਸ ‘ਤੇ ਉਹ ਉਸਨੂੰ ਖੁਦ ਤੋਂ ਦੂਰੀ ਬਣਾਏ ਰੱਖਣ ਦੀ ਗੱਲ ਨੂੰ ਵਾਰ – ਵਾਰ ਕਹਿੰਦਾ ਨਜ਼ਰ ਆਉਂਦਾ ਹੈ।

ਪਾਕਿਸਤਾਨੀ ਵਿਅਕਤੀ ਕਸ਼ਮੀਰ ਵਿੱਚ ਭਾਰਤ ਦੇ ਫੈਸਲੇ ‘ਤੇ ਨਾਰਾਜ਼ਗੀ ਜਤਾਉਂਦੇ ਨਜ਼ਰ ਆ ਰਿਹਾ ਹੈ। ਵੀਡੀਓ ਤੋਂ ਸਾਫ਼ ਹੈ ਕਿ ਉਹ ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕੀਤੇ ਜਾਣ ਤੇ ਉਸਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਨਾਰਾਜ਼ ਹੈ। ਵੀਡੀਓ ਵਿੱਚ ਪਾਕਿਸਤਾਨੀ ਵਿਅਕਤੀ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਭਾਰਤ ਦੇ ਖਿਲਾਫ ਲੜਾਈ ਲੜ੍ਹਨ ਦੀ ਗੱਲ ਕਹਿ ਰਿਹਾ ਹੈ।

- Advertisement -

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਵਿੱਚ ਪਾਕਿਸਤਾਨੀ ਨੌਜਵਾਨ ਵੱਲੋਂ ਕੀਤੇ ਗਏ ਵਿਵਹਾਰ ਦੀ ਹਰ ਕੋਈ ਅਲੋਚਨਾ ਕਰ ਰਿਹਾ ਹੈ।

https://twitter.com/DVATW/status/1173310789899476995

ਇੱਕ ਟਵਿੱਟਰ ਯੂਜ਼ਰ ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਲਿਖਦੇ ਹਨ ਕਿ ਮੈਂ ਪਹਿਲਾਂ ਵੀ ਬਰਮਿੰਘਮ ਗਿਆ ਹਾਂ। ਅਸੀ ਅਜਿਹੇ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਨਫ਼ਰਤ ਫੈਲਾਉਂਦੇ ਹੋਏ ਵੇਖਿਆ ਹੈ। ਮੈਂ ਉਨ੍ਹਾਂ ਨੂੰ ਅਜ਼ਾਦ ਘੁਮਣ ਵਾਲੇ ਜ਼ੁਬਾਨੀ ਅੱਤਵਾਦੀਆਂ ਦੇ ਰੂਪ ਵਿੱਚ ਵੇਖਦੇ ਹਾਂ। ਕ੍ਰਿਪਾ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਮਹਾਨ ਅੱਤਵਾਦੀ ਰਾਸ਼ਟਰ ਪਾਕਿਸਤਾਨ ਵਿੱਚ ਵਾਪਸ ਭੇਜ ਦਿਓ। ਉਹ ਆਪਣੀ ਊਰਜਾ ਉੱਥੇ ਖਰਚ ਕਰ ਸਕਦਾ ਹੈ ਤੇ ਹੁਣ ਬ੍ਰੀਟੇਨ ਨੂੰ ਖ਼ਰਾਬ ਨਹੀਂ ਕਰ ਸਕਦਾ ।

ਇਸ ਤੋਂ ਇਲਾਵਾ ਵੀ ਕਈ ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ ਲੈ ਕੇ ਪਾਕਿਸਤਾਨੀ ਨੌਜਵਾਨ ਦਾ ਵਿਰੋਧ ਕੀਤਾ ਹੈ ਵੇਖੋ ਕੁੱਝ ਹੋਰ ਟਵੀਟ ।

- Advertisement -

Share this Article
Leave a comment