ਆਸਟ੍ਰੇਲੀਆ ‘ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ!

TeamGlobalPunjab
1 Min Read

ਪਰਥ : ਗੁਆਂਢੀ ਮੁਲਕ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਰਥ ਅੰਦਰ ਇਸ ਭਿਆਨਕ ਬਿਮਾਰੀ ਕਾਰਨ ਪਹਿਲੀ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਬਜ਼ੁਰਗ ਵਿਅਕਤੀ ਨੇ  ਡਾਇਮੰਡ ਪ੍ਰਿਸਿੰਜ ਕਰੂਜ਼ ਜਹਾਜ ‘ਤੇ ਸਮਾਂ ਬਿਤਾਇਆ ਸੀ। ਪਤਾ ਲੱਗਾ ਹੈ ਕਿ ਇਸ ਵਿਅਕਤੀ ਦਾ ਇਲਾਜ ਸਰ ਚਾਰਲਸ ਗਾਇਰਡਨਰ ਹਸਪਤਾਲ ‘ਚ ਚੱਲ ਰਿਹਾ ਸੀ। ਜਿਸ ਸਮੇਂ ਇਹ ਬਜ਼ੁਰਗ ਕਰੂਜ ਅੰਦਰ ਸੀ ਤਾਂ ਉਸ ਸਮੇਂ ਉਸ ਦੀ ਪਤਨੀ ਵੀ ਨਾਲ ਸੀ।

ਦੱਸ ਦਈਏ ਕਿ ਉਸ ਦੀ 79 ਸਾਲ ਪਤਨੀ ਨੂੰ ਵੀ ਪਰਥ ਦੇ ਇੱਕ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਇਹ ਸ਼ੱਕ ਹੈ ਕਿ ਉਸ ਨੂੰ ਵੀ ਕੋਰੋਨਾ ਵਾਇਰਸ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇੱਥੇ ਹੁਣ ਤੱਕ ਕੋਰੋਨਾ ਵਾਇਰਸ ਦੇ 25 ਦੇ ਕਰੀਬ ਕੇਸ ਪਾਏ ਗਏ ਹਨ। ਇਸ ਵਿਅਕਤੀ ਦੀ ਮੌਤ ਬਾਰੇ ਪੱਛਮੀ ਅਸਟ੍ਰੇਲੀਆ ਦੇ ਚੀਫ ਹੈਲਥ ਅਧਿਕਾਰੀ ਐਂਡਰਿਊ ਰੋਬਰਟਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ।

ਯਾਦ ਰਹੇ ਕਿ ਇਹ ਜੋੜਾ 3700 ਦੇ ਕਰੀਬ ਹੋਰ ਯਾਤਰੀਆਂ ਸਮੇਤ ਕਰੂਜ਼ ਜਹਾਜ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ ਇਨ੍ਹਾਂ ਵਿੱਚੋਂ 164 ਵਿਅਕਤੀ ਆਸਟ੍ਰੇਲੀਆ ਦੇ ਦੱਸੇ ਜਾ ਰਹੇ ਸਨ। ਫਿਲਹਾਲ ਕਰੂਜ ਵਿੱਚ ਸ਼ਾਮਲ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment