21 ਸਾਲਾ ਅਰਸ਼ਦੀਪ ਬੈਂਸ ਨੇ ਪੰਜਾਬੀ ਨੌਜਵਾਨਾਂ ਲਈ ਕਾਇਮ ਕੀਤੀ ਮਿਸਾਲ

TeamGlobalPunjab
2 Min Read

ਵੈਨਕੂਵਰ: ਸਰੀ ਦੇ ਅਰਸ਼ਦੀਪ ਬੈਂਸ ਦਾ ਨਾਮ ਆਈਸ ਹਾਕੀ ਲਈ ਸੂਚੀਬਧ ਹੋਇਆ ਹੈ, ਜਿਸ ਲਈ ਉਸ ਨੇ ਵੈਨਕੂਵਰ ਕੈਨਕਸ ਦੇ ਸਮਝੌਤੇ ‘ਤੇ ਦਸਤਖਤ ਵੀ ਕਰ ਦਿੱਤੇ ਹਨ। 21 ਸਾਲਾ ਸਰੀ ਦੇ ਨੌਜਵਾਨ ਅਰਸ਼ਦੀਪ ਬੈਂਸ ਨੇ ਮੌਜੂਦਾ 55 ਗੇਮਾਂ ‘ਚ 30 ਗੋਲ ਕੀਤੇ ਤੇ 82 ਅੰਕਾ ਲਈ ਰੈੱਡ ਡੀਅਰ ਰੈਬਲਸ ਨਾਲ WHL ਦੀ ਸਕੋਰਿੰਗ ਲੀਡ ਕੀਤੀ।

ਅਰਸ਼ਦੀਪ ਪੰਜਾਬੀ ਮੂਲ ਦਾ ਪਹਿਲਾਂ ਖਿਡਾਰੀ ਹੈ ਜੋ WHL ‘ਚ ਪੁਆਇੰਟ ਨੂੰ ਲੀਡ ਕਰ ਰਿਹਾ ਹੈ। ਪੰਜਾਬੀ ਮੂਲ ਦੇ ਇਸ ਖਿਡਾਰੀ ਨੇ ਕਿਹਾ ਕਿ ਜਦੋਂ ਉਹ ਇਸ ਖੇਡ ਨਾਲ ਜੁੜਿਆ ਉਦੋਂ ਉਸ ਕੋਲ ਕੋਈ ਹਾਕੀ ਰੋਲ ਮਾਡਲ ਨਹੀਂ ਸੀ। ਇਸ ਲਈ ਜੇਕਰ ਮੈਂ ਦੱਖਣੀ ਏਸ਼ੀਆਈ ਬੱਚਿਆਂ ਨੂੰ ਖੇਡਾਂ ‘ਚ ਸ਼ਾਮਲ ਕਰਨ ‘ਚ ਮਦਦ ਕਰ ਸਕਦਾ ਹਾਂ ਤਾਂ ਇਹ ਮੇਰੇ ਲਈ ਖਾਸ ਹੈ।

ਬੈਂਸ ਨੇ ਰੈਡ ਡੀਅਰਜ਼ ਪਾਵਰ ਪਲੇਅ ‘ਚ ਵੀ ਇੱਕ ਵਡੀ ਭੂਮਿਕਾ ਨਿਭਾਈ ਹੈ, ਜੋ WHL ‘ਚ ਤੀਜੇ ਸਥਾਨ ਤੇ ਹੈ। ਬੈਂਸ ਇੱਕ ਖਾਸ ਹੁਨਰ ਦੇ ਨਾਲ ਕਰੀਏਟੀਵ ਪਲੇਅਮੇਕਰ ਹੈ। ਬੈਂਸ ਦੀ ਇਸ ਸੀਜ਼ਨ ‘ਚ AHL ਦੇ ਐਬਸਫੋਰਡ ਕੈਨਕਸ ਨਾਲ ਸ਼ੁਰੂਆਤ ਕਰਨ ਦੀ ਉਮੀਦ ਹੈ।

ਮੈਨੀ ਮਲਹੋਤਰਾ ਤੋਂ ਬਾਅਦ ਅਰਸ਼ਦੀਪ ਕੈਨਕਸ ਸੰਸਥਾ ‘ਚ ਸ਼ਾਮਿਲ ਹੋਣ ਵਾਲਾ ਦੱਖਣੀ ਏਸ਼ੀਆਈ ਮੂਲ ਦਾ ਦੂਜਾ ਖਿਡਾਰੀ ਹੈ। ਰੋਬੀਨ ਬਾਵਾ, ਮਲਹੋਤਰਾ ਤੇ ਜੁਝਾਰ ਖਹਿਰਾ ਤੋਂ ਬਾਅਦ ਬੈਂਸ NHL ‘ਚ ਖੇਡਣ ਵਾਲਾ ਦਖਣੀ ਏਸ਼ੀਆਈ ਮੂਲ ਦਾ ਚੌਥਾ ਖਿਡਾਰੀ ਬਣਦੇ ਨਜ਼ਰ ਆ ਰਿਹਾ ਹੈ। ਜੋ ਇਸ ਵੇਲੇ ਸ਼ਿਕਾਗੋ ਬਲੈਕਹਾਗਸ ਸੰਸਥਾ ਨਾਲ ਹਨ ਤੇ ਉਹ ਵੀ ਸਰੀ ਤੋਂ ਹਨ। ਹਾਕੀ ਮੁਕਾਬਲੇ ਲਈ ਅਰਸ਼ਦੀਪ ਬੈਂਸ ਵਰਗੇ ਨੌਜਵਾਨ ਦਾ ਚੁਣੇ ਜਾਣਾ ਪੰਜਾਬੀ ਭਾਈਚਾਰੇ ਲਈ ਮਾਨ ਵਾਲੀ ਗੱਲ ਹੈ।

Share this Article
Leave a comment