ਪਾਕਿਸਤਾਨ ਵੱਲੋਂ ਸਿੱਖਾਂ ਲਈ ਆਈ ਖੁਸ਼ੀ ਦੀ ਖ਼ਬਰ, ਲਾਂਘਾ ਖੋਲ੍ਹਣ ਲਈ ਤੈਅ ਕੀਤੀ ਤਾਰੀਖ

TeamGlobalPunjab
2 Min Read

ਲਾਹੌਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਲਈ ਦੋਵੇਂ ਮੁਲਕਾਂ ਵੱਲੋਂ ਕੰਮ ਵਿੱਚ  ਤੇਜੀ ਲਿਆਂਦੀ ਹੋਈ ਹੈ। ਇਸ ਸਿਲਸਿਲੇ ਦੇ ਚਲਦਿਆਂ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ 9 ਨਵੰਬਰ ਨੂੰ ਖੋਲ੍ਹੇ ਜਾਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਐਲਾਨ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਲਾਂਘੇ ਦੀ ਦੇਖ ਰੇਖ ਕਰ ਰਹੇ ਸੀਨੀਅਰ ਅਧਿਕਾਰੀ ਅਤੀਫ ਮਾਜਿਦ ਨੇ ਨਾਰੋਵਾਲ ਦੌਰੇ ਦੌਰਾਨ ਕੀਤਾ ਹੈ।

ਅਤੀਫ ਮਾਜਿਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਂਘੇ ਦੀ ਉਸਾਰੀ ਦਾ ਕੰਮ ਉਨ੍ਹਾਂ ਵੱਲੋਂ 86 ਫੀਸਦੀ ਤੱਕ ਮੁਕੱਮਲ ਕਰ ਲਿਆ ਗਿਆ ਹੈ ਅਤੇ ਇਸੇ ਲਈ ਉਨ੍ਹਾਂ ਵੱਲੋਂ ਆਉਂਦੀ 9 ਨਵੰਬਰ ਨੂੰ ਇਹ ਲਾਂਘਾ ਖੋਲ੍ਹਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਵਾਲਿਓਂ ਜੇਕਰ ਅਸੀਂ ਲਾਂਘੇ ਦੀ ਗੱਲ ਕਰੀਏ ਤਾਂ ਇਹ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਸਰਹੱਦ ਤੱਕ ਬਣਾਇਆ ਜਾ ਰਿਹਾ ਹੈ ਤੇ ਪਾਕਿਸਤਾਨ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਭਾਰਤੀ ਸਰਹੱਦ ਤੱਕ ਇਹ ਲਾਂਘਾ ਬਣਾਇਆ ਜਾਵੇਗਾ।

ਦੱਸ ਦਈਏ ਕਿ ਦੋਵਾਂ ਮੁਲਕਾਂ ਨੇ ਬੀਤੇ ਦਿਨੀ ਹੋਈਆਂ ਬੈਠਕਾਂ ਵਿੱਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣਾ ਲਈ ਹੈ ਕਿ ਹਰ ਦਿਨ 5 ਹਜ਼ਾਰ ਸਿੱਖ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨਾਂ ਨੂੰ ਜਾ ਸਕਣਗੇ। ਮਾਜਿਦ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ ਕਿ 5 ਹਜ਼ਾਰ ਸ਼ਰਧਾਲੂਆਂ ਦੇ ਦਰਸ਼ਨਾਂ ਦੀ ਗਿਣਤੀ ਸ਼ੁਰੂਆਤੀ ਦੌਰ ਵਿੱਚ ਹੀ ਰਹੇਗੀ ਇਸ ਤੋਂ ਬਾਅਦ ਇਹ ਗਿਣਤੀ ਵਧਾ ਕੇ 10 ਹਜ਼ਾਰ ਕਰ ਦਿੱਤੀ ਜਾਵੇਗੀ।

 

- Advertisement -

Share this Article
Leave a comment