ਲੌਕਡਾਊਨ : ਨੌਕਰੀ ਤੋਂ ਵਾਂਝੇ ਹੋਏ ਪਿਓ ਨੇ ਧੀ ਦੀ ਸਕੂਲ ਫੀਸ ਭਰਨ ਲਈ ਪੀਐਮ ਨੂੰ ਚਿੱਠੀ ਲਿਖ ਮੰਗੀ ਗੁਰਦਾ ਵੇਚਣ ਦੀ ਇਜਾਜ਼ਤ!

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਨੇ ਲਗਭਗ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਹੈ । ਹਾਲਾਤ ਇਹ ਹਨ ਕਿ ਅਜ ਨਿਮਨ ਵਰਗ ਅਤੇ ਮਧ ਵਰਗ ਨੂੰ ਆਪਣੀਆਂ ਰੋਜਾਨਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਸ ਦੇ ਚਲਦਿਆਂ ਅਜ ਲੌਕਡਾਊਨ ਦੀ ਮਾਰ ਝੱਲ ਰਿਹਾ ਇਕ ਮਜਬੂਰ ਬਾਪ ਆਪਣੀ ਧੀ ਦੀ ਸਕੂਲ ਫੀਸ ਭਰਨ ਲਈ ਆਪਣਾ ਗੁਰਦਾ ਵੇਚਣ ਲਈ ਮਜਬੂਰ ਹੋ ਗਿਆ ਹੈ। ਮਜਬੂਰ ਪਿਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ ਹੈ ।

ਦਰਅਸਲ ਚੰਡੀਗੜ੍ਹ ਦੇ ਹਾਊਸਿੰਗ ਬੋਰਡ ਸੋਸਾਇਟੀ ‘ਚ ਰਹਿੰਦੇ ਅਤੁਲ ਵੋਹਰਾ ਨੇ ਆਪਣੀ ਲੜਕੀ ਦੀ ਫੀਸ ਲਈ ਰਕਮ ਦਾ ਪ੍ਰਬੰਧ ਕਰਨ ਲਈ ਆਪਣਾ ਗੁਰਦਾ ਵੇਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ‘ਚ ਲੜਕੀ ਦੇ ਬੇਵੱਸ ਪਿਤਾ ਨੇ ਫੀਸ ਦੀ ਰਕਮ ਦਾ ਪ੍ਰਬੰਧ ਕਰਨ ਲਈ ਆਪਣਾ ਇੱਕ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ ਹੈ।

ਦੱਸ ਦਈਏ ਕਿ ਅਤੁਲ ਵੋਹਰਾ ਦੀ ਲੜਕੀ ਚੰਡੀਗੜ੍ਹ ਦੇ ਸੈਂਟ ਜੋਸਫ ਸਕੂਲ ‘ਚ ਸਤਵੀਂ ਜਮਾਤ ‘ਚ ਪੜ੍ਹਦੀ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਦੇਸ਼ ‘ਚ ਜਾਰੀ ਲੌਕਡਾਊਨ ਕਾਰਨ ਉਸ ਦੀ ਨੌਕਰੀ ਚਲੀ ਗਈ ਹੈ। ਅਤੁਲ ਵੋਹਰਾ ਨੇ ਦੱਸਿਆ ਕਿ ਸਕੂਲ ਵੱਲੋਂ ਇਕੱਠੇ ਪੰਜ ਮਹੀਨਿਆਂ ਦੀ ਫੀਸ ਭਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਵੱਲੋਂ ਫੀਸਾਂ ‘ਚ ਵਾਧਾ ਕੀਤਾ ਗਿਆ ਹੈ ਅਤੇ ਨਾਲ ਹੀ ਟਿਊਸ਼ਨ ਫੀਸਾਂ ਵੀ ਬਹੁਤ ਵਧ ਗਈਆਂ ਹਨ। ਪਰ ਉਹ ਹੁਣ ਬਿਲਕੁਲ ਬੇਰੁਜ਼ਗਾਰ ਹੈ ਅਤੇ ਆਪਣੀ ਲੜਕੀ ਦੀ ਫੀਸ ਭਰਨ ਲਈ ਉਸ ਦੇ ਕੋਲ ਕੋਈ ਪੈਸਾ ਨਹੀਂ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਗਵਰਨਰ ਦਫਤਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਆਪਣੀ ਬੱਚੀ ਦੀ ਫੀਸ ਦਾ ਪ੍ਰਬੰਧ ਕਰਨ ਲਈ ਆਪਣਾ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ ਹੈ। ਉਥੇ ਹੀ ਬੱਚੀ ਦੀ ਮਾਤਾ ਅਨਾਮਿਕਾ ਵੋਹਰਾ ਦਾ ਕਹਿਣਾ ਹੈ ਕਿ ਅੱਜ ਦੇ ਹਾਲਾਤ ‘ਚ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਹੈ। ਹਰ ਇੱਕ ਮਾਂ-ਬਾਪ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ।

Share this Article
Leave a comment