ਲਾਂਘੇ ਤੋਂ ਬਾਅਦ ਪਾਕਿ ਵੱਲੋਂ ਆਈ ਇੱਕ ਹੋਰ ਖੁਸ਼ੀ ਦੀ ਖਬਰ! ਭਾਰਤੀ ਨੂੰ ਕੀਤਾ ਰਿਹਾਅ

TeamGlobalPunjab
1 Min Read

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਇਮਰਾਨ ਖਾਨ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਖੁਸ਼ੀ ਦੀ ਖ਼ਬਰ ਦਿੱਤੀ ਗਈ ਹੈ ਉੱਥੇ ਹੀ ਅਭਿਨੰਦਨ ਜਿਹੇ ਭਾਰਤੀ ਸੈਨਿਕ ਨੂੰ ਛੱਡ ਕੇ ਵੀ ਦਰਿਆ ਦਿਲੀ ਦਾ ਸੰਕੇਤ ਦਿੱਤਾ। ਇਸ ਤੋਂ ਬਾਅਦ ਇੱਕ ਹੋਰ ਖੁਸ਼ੀ ਦੀ ਖਬਰ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਆਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਕਿ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਇੱਕ ਹੋਰ ਭਾਰਤੀ ਨੂੰ ਰਿਹਾਅ ਕੀਤਾ ਗਿਆ ਹੈ।

ਇਸ ਵਿਅਕਤੀ ਦਾ ਨਾਮ ਤਿਲਕ ਰਾਜ ਹੈ ਅਤੇ ਇਸ ਨੂੰ ਪਾਕਿ ਵੱਲੋਂ 14 ਸਾਲ  ਬਾਅਦ ਰਿਹਾਅ ਕੀਤਾ ਗਿਆ ਹੈ। ਦੱਸ ਦਈਏ ਕਿ ਤਿਲਕ ਰਾਜ ਜੰਮੂ ਦੇ ਨੇੜੇ ਮੀਰਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਹ ਗਲਤੀ ਨਾਲ ਜੰਮੂ ਕਸ਼ਮੀਰ ਤੋਂ ਪਾਕਿ ਚਲਾ ਗਿਆ ਸੀ। ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਤਿਲਕ ਰਾਜ ਨੂੰ ਅੰਮ੍ਰਿਤਸਰ ਸਾਹਿਬ ਰਸਤੇ ਰਾਹੀਂ ਭਾਰਤ ਭੇਜ ਦਿੱਤਾ ਗਿਆ ਹੈ। ਜਿੱਥੇ ਇਸ ਨੂੰ ਰੈੱਡ ਕਰਾਸ ਵਿੱਚ ਰੱਖਿਆ ਗਿਆ ਹੈ।

Share this Article
Leave a comment