ਟਰੱਕ ਡਰਾਈਵਰਾਂ ਵੱਲੋਂ ਜਾਰੀ ਪ੍ਰਦਰਸ਼ਨ ਨਾਲ ਸਬੰਧਤ ਪੁਲਿਸ ਨੇ ਕੀਤੀਆਂ 3 ਗ੍ਰਿਫਤਾਰੀਆਂ

TeamGlobalPunjab
2 Min Read

ਓਟਵਾ: ਓਟਵਾ ਪੁਲਿਸ ਨੇ ਚਲ ਰਹੇ ਟਰਕਾਂ ਦੇ ਵਿਰੋਧ ਦੇ ਸਬੰਧ ‘ਚ ਤੀਜੀ ਗ੍ਰਿਫਤਾਰੀ ਕੀਤੀ ਹੈ। ਜਿਸ ਬਾਰੇ ਕੁਝ ਸਿਟੀ ਕੌਂਸਲਰ ਹੁਣ ਕਹਿ ਰਹੇ ਹਨ ਕਿ ਇਹ ਪ੍ਰਦਰਸ਼ਨ ਹੁਣ ਭੱਖਦਾ ਨਜ਼ਰ ਆ ਰਿਹਾ ਹੈ ਤੇ ਇਸ ਲਈ ਫੈਡਰਲ ਸਰਕਾਰ ਤੇ ਆਰਸੀਐਮਪੀ ਦੇ ਦਖਲ ਦੀ ਜ਼ਰੂਰਤ ਪੈ ਸਕਦੀ ਹੈ। ਪੁਲਿਸ ਨੇ ਬੁੱਧਵਾਰ ਸਵੇਰੇ ਕਿਹਾ ਕਿ ਉਨਾਂ ਨੇ ਕਿਊਬਿਕ ਤੋਂ ਇਕ 48 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ‘ਤੇ ਧਮਕੀਆਂ ਦੇਣ ਤੇ ਨਾ ਕੀਤੇ ਗਏ ਅਪਰਾਧ ਲਈ ਸਲਾਹ ਦੇਣ ਦੇ ਦੋਸ਼ ਲਗੇ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਓਟਵਾ ਪੁਲਿਸ ਨੇ ਐਲਾਨ ਕੀਤਾ ਕਿ ਵੀਕੈਂਡ ਉੱਤੇ ਮੁਜ਼ਾਹਰੇ ਦੌਰਾਨ ਵਾਪਰੀਆਂ ਕੁੱਝ ਅਸੁਖਾਵੀਆਂ ਘਟਨਾਵਾਂ ਲਈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ।  29 ਸਾਲਾ ਵਿਅਕਤੀ ਨੂੰ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕੀ ਸ਼ਰਾਰਤ ਕੀਤੀ ਸੀ ਪਰ ਉਨ੍ਹਾਂ ਆਖਿਆ ਕਿ ਵੱਡੇ ਵਿਰੋਧ ਤੋਂ ਬਚਣ ਲਈ ਇਸ ਵਿਅਕਤੀ ਨੂੰ ਥੋੜ੍ਹਾ ਦੇਰੀ ਨਾਲ ਗ੍ਰਿਫਤਾਰ ਕੀਤਾ ਗਿਆ।

ਇਸ ਤੋਂ ਇਲਾਵਾ ਦੇ 37 ਸਾਲਾ ਵਿਅਕਤੀ ਨੂੰ ਪਬਲਿਕ ਮੀਟਿੰਗ ਵਿੱਚ ਹਥਿਆਰ ਲਿਆਉਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਥਿਆਰ ਕਿਹੜਾ ਸੀ।

ਓਟਵਾ ਵਿੱਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ‘ਚ ਭਾਵੇਂ ਲੋਕਾਂ ਦੀ ਭੀੜ ਘਟਣ ਲੱਗੀ ਹੈ ਅਤੇ ਉਨ੍ਹਾਂ ਨੂੰ ਵਾਪਸ ਮੁੜਣ ਦੇ ਸੱਦੇ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਅਜੇ ਵੀ ਕਈ ਟਰੱਕਰਜ਼ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇੱਥੇ ਹੀ ਰਹਿਣਗੇ ਜਦੋਂ ਤੱਕ ਲਾਜ਼ਮੀ ਵੈਕਸੀਨੇਸ਼ਨ ਦਾ ਫੈਸਲਾ ਸਰਕਾਰ ਵੱਲੋਂ ਵਾਪਿਸ ਨਹੀਂ ਲੈ ਲਿਆ ਜਾਂਦਾ।

- Advertisement -

ਹਾਲਾਂਕਿ ਫਰੀਡਮ ਕੌਨਵੌਏ ਦੇ ਕੁੱਝ ਮੈਂਬਰ ਸੁ਼ੱਕਰਵਾਰ ਨੂੰ ਹੀ ਓਟਵਾ ਪਹੁੰਚ ਗਏ ਸਨ, ਜਿਸ ਕਾਰਨ ਇਸ ਇਲਾਕੇ ਤੇ ਨੇੜਲੇ ਏਰੀਆ ਦਾ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ।ਮੁੱਖ ਰੈਲੀ ਸ਼ਨਿਵਾਰ ਨੂੰ ਹਿੱਲ ਉੱਤੇ ਹੋਈ ਤੇ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਏਰੀਆ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਗਿਆ ਹੈ।

Share this Article
Leave a comment