ਬੋਇੰਗ 777 ਜਹਾਜ਼ਾਂ ਦੀ ਜਾਂਚ ਦੇ ਆਦੇਸ਼,  ਉਡਾਣ ‘ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼

TeamGlobalPunjab
2 Min Read

ਵਰਲਡ ਡੈਸਕ:- ਇੰਜਣ ‘ਚ ਅੱਗ ਲੱਗਣ ਪਿੱਛੋਂ ਡੈਨਵਰ ‘ਚ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ‘ਤੇ ਫੈਡਰਲ ਐਵੀਏਸ਼ਨ ਰੈਗੂਲੇਟਰ (ਐੱਫਏਏ) ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਐੱਫਏਏ ਨੇ ਯੂਨਾਈਟਿਡ ਏਅਰਲਾਈਨਜ਼ ਤੋਂ ਅਜਿਹੇ ਸਾਰੇ ਬੋਇੰਗ 777 ਜਹਾਜ਼ਾਂ ਦੀ ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਹੈ ਜਿਸ ‘ਚ ਇਸ ਤਰ੍ਹਾਂ ਦੇ ਖ਼ਰਾਬ ਇੰਜਣ ਲੱਗੇ ਹਨ। ਯੂਨਾਈਟਿਡ ਏਅਰਲਾਈਨਜ਼ ਨੇ ਅਜਿਹੇ ਸਾਰੇ ਜਹਾਜ਼ਾਂ ਨੂੰ ਬੇੜੇ ਤੋਂ ਹਟਾ ਦਿੱਤਾ ਹੈ। ਇਸ ਦੌਰਾਨ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਵੀ ਜਾਂਚ ਪੂਰੀ ਹੋਣ ਤਕ ਖ਼ਰਾਬ ਇੰਜਣ ਵਾਲੇ ਜਹਾਜ਼ਾਂ ਨੂੰ ਉਡਾਣਾਂ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ।

ਦਰਅਸਲ, ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੰਬਰ 328 ਦੇ ਇੰਜਣ ‘ਚ ਅੱਗ ਲੱਗਣ ਪਿੱਛੋਂ ਜਹਾਜ਼ ਨੂੰ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਕਰਾਉਣੀ ਪਈ ਸੀ। ਇਸ ‘ਚ ਸਵਾਰ 231 ਯਾਤਰੀ ਅਤੇ 10 ਅਮਲੇ ਦੇ ਮੈਂਬਰ ਪੂਰੇ ਸੁਰੱਖਿਅਤ ਹਨ। ਜਹਾਜ਼ ‘ਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ 400 ਇੰਜਣ ਲੱਗਾ ਸੀ। ਐੱਫਏਏ ਦੇ ਪ੍ਰਸ਼ਾਸਕ ਸਟੀਵ ਡਿਕਸਨ ਨੇ ਬੀਤੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸੇਫਟੀ ਡਾਟਾ ਦੀ ਸ਼ੁਰੂਆਤੀ ਸਮੀਖਿਆ ਦੇ ਆਧਾਰ ‘ਤੇ ਇਹ ਸਿੱਟਾ ਕੱਢਿਆ ਗਿਆ ਹੈ ਕਿ ਖੋਖਲੇ ਫੈਨ ਬਲੇਡ ਵੱਲ ਜ਼ਿਆਦਾ ਜਾਂਚ ਕੀਤੇ ਜਾਣ ਦੀ ਲੋੜ ਹੈ। ਬੋਇੰਗ 777 ਜਹਾਜ਼ਾਂ ਲਈ ਵਨ ਫੈਨ ਬਲੇਡ ਨੂੰ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਅਮਰੀਕਾ ਦੀ ਇਕ ਇਕੱਲੀ ਜਹਾਜ਼ਰਾਨੀ ਸੇਵਾ ਕੰਪਨੀ ਹੈ ਜਿਸ ਕੋਲ ਅਜਿਹੇ ਜਹਾਜ਼ ਹਨ ਜਿਨ੍ਹਾਂ ‘ਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ400 ਇੰਜਣ ਲੱਗੇ ਹਨ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਹੈ ਕਿ ਉਸ ਦੇ ਕੋਲ ਬੋਇੰਗ 777 ਦੇ 24 ਜਹਾਜ਼ ਹਨ।

ਬੋਇੰਗ ਨੇ ਬੀਤੇ ਐਤਵਾਰ ਨੂੰ ਇੱਕ ਬਿਆਨ ‘ਚ ਕਿਹਾ, “ਅਸੀਂ ਰੈਗੂਲੇਟਰ ਦੇ ਨਾਲ ਕੰਮ ਕਰ ਰਹੇ ਹਾਂ ਤੇ ਜਹਾਜ਼ ਉਦੋਂ ਤੱਕ ਉਡਾਣ ਨਹੀਂ ਭਰੇਗਾ ਜਦੋਂ ਤੱਕ ਉਹ ਕਾਰਵਾਈ ਨਹੀਂ ਕਰਦੇ ਤੇ ਇਸ ਸ਼੍ਰੇਣੀ ਦੇ ਇੰਜਣਾਂ ਦੀ ਹੋਰ ਪੜਤਾਲ ਕੀਤੀ ਜਾਵੇਗੀ।” “ਇੰਜਨ ਨਿਰਮਾਤਾ ਨੇ ਕਿਹਾ ਕਿ ਉਹ ਜਾਂਚਕਰਤਾਵਾਂ ਨਾਲ ਕੰਮ ਕਰਨ ਲਈ ਟੀਮਾਂ ਭੇਜ ਰਿਹਾ ਹੈ।

TAGGED: , ,
Share this Article
Leave a comment