Himachal Pradesh Election Result 2022: ਹਿਮਾਚਲ ‘ਚ ਬੀਜੇਪੀ ਅਤੇ ਕਾਂਗਰਸ ‘ਚ ਟੱਕਰ

Rajneet Kaur
1 Min Read

ਗੁਜਰਾਤ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਅੱਜ ਸਵੇਰੇ 8 ਵਜੇ ਤੋਂ ਛੇ ਵਿਧਾਨ ਸਭਾ ਅਤੇ ਇੱਕ ਲੋਕ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

ਭਾਜਪਾ ਸ਼ਾਸਤ ਰਾਜ ਗੁਜਰਾਤ ਦੇ 33 ਜ਼ਿਲ੍ਹਿਆਂ ਦੀਆਂ 182 ਵਿਧਾਨ ਸਭਾ ਸੀਟਾਂ ਲਈ ਦੋ ਪੜਾਵਾਂ ਵਿਚ 1 ਦਸੰਬਰ ਅਤੇ 5 ਦਸੰਬਰ ਨੂੰ ਚੋਣਾਂ ਹੋਈਆਂ ਸਨ। ਗੁਜਰਾਤ ਵਿਚ ਰਵਾਇਤੀ ਤੌਰ ਉਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਰਿਹਾ ਹੈ। ਹਾਲਾਂਕਿ ਇਸ ਵਾਰ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੈਦਾਨ ਵਿੱਚ ਆਉਣ ਕਾਰਨ ਤਿਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਭਾਜਪਾ 34 ਸੀਟਾਂ ‘ਤੇ ਅੱਗੇ ਹੈ, ਜਦਕਿ ਕਾਂਗਰਸ 33 ਸੀਟਾਂ ‘ਤੇ ਅੱਗੇ ਹੈ। ਦੂਜੇ ਪਾਸੇ ‘ਆਪ’ ਨੂੰ ਹਿਮਾਚਲ ‘ਚ ਅਜੇ ਤੱਕ ਕੋਈ ਸੀਟ ਨਹੀਂ ਮਿਲੀ ਹੈ ਅਤੇ ਬਾਕੀਆਂ ਨੂੰ 1 ਸੀਟ ‘ਤੇ ਲੀਡ ਮਿਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment