ਸਰਕਾਰ ਕਿਫਾਇਤੀ ਚਾਈਲਡ ਕੇਅਰ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਨਾਲ ਡੀਲ ਕਰਨ ਲਈ ਤਿਆਰ : ਲਿਚੇ

TeamGlobalPunjab
1 Min Read

ਟੋਰਾਂਟੋ : ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕਿਫਾਇਤੀ ਚਾਈਲਡ ਕੇਅਰ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਨਾਲ ਡੀਲ ਕਰਨ ਲਈ ਤਿਆਰ ਹੈ।

ਲਿਚੇ ਨੇ ਆਖਿਆ ਕਿ ਫੈਡਰਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਚਾਈਲਡ ਕੇਅਰ ਪਲੈਨ ਲਿਆਉਣ ਬਾਰੇ ਗੱਲਬਾਤ ਦੇ ਆਖਰੀ ਪੜਾਅ ਉੱਤੇ ਸੀ।ਫੈਡਰਲ ਲਿਬਰਲਾਂ ਨੇ ਦੇਸ਼ ਭਰ ਵਿੱਚ ਚਾਈਲਡ ਕੇਅਰ ਕੀਮਤਾਂ ਨੂੰ ਘਟਾ ਕੇ ਦਿਨ ਦੇ 10 ਡਾਲਰ ਤੱਕ ਲਿਆਉਣ ਲਈ ਅਗਲੇ ਪੰਜ ਸਾਲਾਂ ਵਿੱਚ 30 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਪਾਰਲੀਆਮੈਂਟ ਭੰਗ ਹੋਣ ਤੋਂ ਪਹਿਲਾਂ ਅੱਠ ਪ੍ਰੋਵਿੰਸਾਂ ਤੇ ਦੋ ਟੈਰੇਟਰੀਜ਼ ਨਾਲ ਦੁਵੱਲੇ ਸਮਝੌਤੇ ਦਾ ਕਰਾਰ ਵੀ ਕੀਤਾ ਸੀ।

ਲਿਚੇ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਜਿਨ੍ਹਾਂ ਕੈਨੇਡੀਅਨ ਬੱਚਿਆਂ ਨੂੰ ਚਾਈਲਡ ਕੇਅਰ ਦੀ ਲੋੜ ਹੈ ਉਹ ਪ੍ਰੋਵਿੰਸ ਵਿੱਚ ਰਹਿੰਦੇ ਹਨ ਤੇ ਇਸ ਲਈ ਚਾਈਲਡ ਕੇਅਰ ਸਮਝੌਤੇ ਵਿੱਚ ਓਨਟਾਰੀਓ ਦੀਆਂ ਖਾਸ ਵਿਸ਼ੇਸ਼ਤਾਈਆਂ ਦੀ ਝਲਕ ਵੀ ਮਿਲਣੀ ਚਾਹੀਦੀ ਹੈ।ਉਨ੍ਹਾਂ ਅੱਗੇ ਆਖਿਆ ਕਿ ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਵਿੱਚ ਉਹ ਚਾਹੁੰਦੇ ਹਨ ਕਿ ਨਿੱਕੇ ਬੱਚਿਆਂ ਦੇ ਅਰਲੀ ਲਰਨਿੰਗ ਤੱਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਲਿਚੇ ਨੇ ਕਿਹਾ ਕਿ ਸਤੰਬਰ ਵਿੱਚ ਜਿਹੜੀ ਵੀ ਫੈਡਰਲ ਸਰਕਾਰ ਚੁਣੀ ਜਾਂਦੀ ਹੈ ਓਨਟਾਰੀਓ ਵਧੇਰੇ ਕਿਫਾਇਤੀ ਚਾਈਲਡ ਕੇਅਰ ਲਈ ਉਸ ਨਾਲ ਕੰਮ ਕਰੇਗਾ।

- Advertisement -

Share this Article
Leave a comment