ਵਿਦਿਆਰਥੀ ‘ਫਿਲਹਾਲ ਆਨਲਾਈਨ ਲਰਨਿੰਗ ਜਾਰੀ ਰੱਖਣਗੇ : ਡੱਗ ਫੋਰਡ

TeamGlobalPunjab
2 Min Read

ਟੋਰਾਂਟੋ: ਓਨਟਾਰੀਓ ਦੇ ਦੋ ਟੀਚਰਜ਼ ਯੂਨੀਅਨਜ਼ ਦੇ ਪ੍ਰੈਜ਼ੀਡੈਂਟਸ ਵੱਲੋਂ ਪ੍ਰੀਮੀਅਰ ਡੱਗ ਫੋਰਡ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਹੈ। ਇੱਕ ਬਿਆਨ ਵਿੱਚ ਫੋਰਡ ਨੇ ਦੋਸ਼ ਲਾਇਆ ਸੀ ਕਿ ਲੇਬਰ ਲੀਡਰਜ਼ ਕਾਰਨ ਹੀ ਇਨ ਪਰਸਨ ਲਰਨਿੰਗ ਲਈ ਸਕੂਲਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਇਹ ਟਿੱਪਣੀ ਫੋਰਡ ਵੱਲੋਂ ਉਦੋਂ ਕੀਤੀ ਗਈ ਸੀ ਜਿਸ ਸਮੇਂ ਇਹ ਐਲਾਨ ਕੀਤਾ ਗਿਆ ਕਿ ਪ੍ਰੋਵਿੰਸ ਵੱਲੋਂ ਸਟੇਅ ਐਟ ਹੋਮ ਆਰਡਰਜ਼ ਵਿੱਚ ਦੋ ਹਫਤਿਆਂ ਲਈ ਵਾਧਾ ਕੀਤਾ ਜਾ ਰਿਹਾ ਹੈ।

ਫੋਰਡ ਨੇ ਇਸ ਮੌਕੇ ਆਖਿਆ ਸੀ ਕਿ ਕਈ ਮਾਪਿਆਂ ਵੱਲੋਂ ਸਕੂਲ ਦੇ ਹਾਲਾਤ ਕਾਫੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਪਾਸੇ ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਕੂਲ ਖੋਲ੍ਹਣੇ ਚਾਹੁੰਦੇ ਹਨ ਤੇ ਦੂਜੇ ਪਾਸੇ  ਟੀਚਰਜ਼ ਯੂਨੀਅਨ ਦਾ ਕਹਿਣਾ ਹੈ ਕਿ   ਅਸੀਂ ਹਾਲ ਦੀ ਘੜੀ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਸਾਨੂੰ ਬਿਹਤਰ ਰਾਹ ਦੀ ਚੋਣ ਲਈ ਪਬਲਿਕ ਹੈਲਥ ਡਾਕਟਰਜ਼, ਟੀਚਰਜ਼ ਤੇ ਲੇਬਰ ਪਾਰਟਨਰਜ਼ ਦੀ ਲੋੜ ਹੋਵੇਗੀ। ਪ੍ਰਾਂਤ ਦਾ ਕਹਿਣਾ ਹੈ ਕਿ ਜਦੋਂ ਤੱਕ ਜਨਤਕ ਸਿਹਤ ਇਕਾਈਆਂ, ਅਧਿਆਪਕਾਂ ਦੀਆਂ ਯੂਨੀਅਨਾਂ ਅਤੇ ਸਿਹਤ ਅਧਿਕਾਰੀਆਂ ਨਾਲ ਸਕੂਲ ਸੁਰੱਖਿਅਤ ਢੰਗ ਨਾਲ ਖੋਲ੍ਹਣ ਬਾਰੇ ਸਹਿਮਤੀ ਨਹੀਂ ਬਣ ਜਾਂਦੀ, ਉਦੋਂ ਤੱਕ ਵਰਚੁਅਲ ਲਰਨਿੰਗ ਜਾਰੀ ਰਹੇਗੀ।

ਫੋਰਡ ਨੇ ਇਹ ਵੀ ਆਖਿਆ ਕਿ ਉਹ ਚਾਹੁੰਦੇ ਹਨ ਕਿ ਡਾਕਟਰ ਤੇ ਯੂਨੀਅਨਾਂ ਆਪਸ ਵਿੱਚ ਬੈਠ ਕੇ ਇਸ ਮੁੱਦੇ ਨੂੰ ਵਿਚਾਰਨ ਤੇ ਇੱਕ ਫੈਸਲਾ ਕਰਨ। ਸਾਨੂੰ ਇਸ ਲਈ ਆਮ ਰਾਇ ਦੀ ਵੀ ਲੋੜ ਹੈ ਤੇ ਉਹ ਇਸ ਸਮੇਂ ਸਾਡੇ ਕੋਲ ਨਹੀਂ ਹੈ। ਇਸ ਲਈ ਹਾਲ ਦੀ ਘੜੀ ਸਾਨੂੰ ਵਰਚੂਅਲ ਲਰਨਿੰਗ ਵੱਲ ਹੀ ਧਿਆਨ ਕੇਂਦਰਿਤ ਕਰਨਾ ਹੋਵੇਗਾ।ਸੂਬੇ  ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 31 ਮਈ ਤੋਂ, 12 ਤੋਂ 17 ਸਾਲ ਦੇ ਨੌਜਵਾਨ ਫਾਈਜ਼ਰ ਕੋਵਿਡ 19 ਟੀਕੇ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰਨ ਦੇ ਯੋਗ ਹੋਣਗੇ

Share this Article
Leave a comment