ਪੰਜਾਬ ਸਰਕਾਰ ਨੇ ਸੂਬੇ ‘ਚ ਲੁਕੇ ਹੋਏ ਜਮਾਤੀਆਂ ਲਈ ਅਲਟੀਮੇਟਮ ਕੀਤਾ ਜਾਰੀ

TeamGlobalPunjab
2 Min Read

ਚੰਡੀਗੜ੍ਹ: ਸੂਬੇ ਵਿਚ ਨਿਜ਼ਾਮੁਦੀਨ ਮਰਕਜ਼ ਤੋਂ ਪਰਤੇ ਜਮਾਤੀਆਂ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜਮਾਤ ਵਿਚ ਸ਼ਾਮਲ ਹੋਏ ਲੋਕਾਂ ਲਈ ਅਲਟੀਮੇਟਮ ਜਾਰੀ ਕੀਤਾ ਹੈ।

ਦਸਣਯੋਗ ਹੈ ਕਿ ਪੰਜਾਬ ਸਣੇ ਕਈ ਰਾਜਾਂ ਵਿੱਚ ਜਮਾਤੀਆਂ ਨੇ ਆਪਣਾ ਫੋਨ ਬੰਦ ਕਰ ਲਿਆ ਹੈ, ਤਾਂਕਿ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਤੱਕ ਨਾਂ ਪਹੁੰਚ ਸਕੇ। ਇਸ ਤੋਂ ਪਰੇਸ਼ਾਨ ਹੋ ਸਰਕਾਰ ਨੇ ਕਿਹਾ ਹੈ ਕਿ ਅਗਲੇ 24 ਘੰਟੇ ਦੇ ਅੰਦਰ ਮਰਕਜ਼ ਤੋਂ ਪਰਤੇ ਲੋਕ, ਜੋ ਹੁਣ ਤੱਕ ਸੂਬੇ ਵਿੱਚ ਲੁਕੇ ਹੋਏ ਹਨ। ਉਹ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਫਿਰ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਦਰਅਸਲ ਪੰਜਾਬ ਵਿੱਚ ਹੁਣ ਤੱਕ ਸੰਕਰਮਣ ਦੇ 99 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿੱਚ 15 ਤੋਂ ਜ਼ਿਆਦਾ ਤਬਲੀਗੀ ਜਮਾਤ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਜਿਹੇ ਵਿੱਚ ਸਰਕਾਰ ਨੂੰ ਡਰ ਹੈ ਕਿ ਜੇਕਰ ਤਬਲੀਗੀ ਜਮਾਤ ਦੇ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਆਇਸੋਲੈਟ ਨਹੀਂ ਕੀਤਾ ਗਿਆ ਤਾਂ ਸੰਕਰਮਣ ਦੇ ਅੰਕੜੇ ਤੇਜੀ ਨਾਲ ਵੱਧ ਸਕਦੇ ਹਨ।

ਪੰਜਾਬ ਵਿਚ ਜਮਾਤੀਆਂ ਦੀ ਸਥਿਤੀ

-ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪਰਤੇ 467

-ਟ੍ਰੇਸ ਕੀਤੇ 445

- Advertisement -

-ਟੈਸਟ ਹੋਏ 350

-ਨੈਗੇਟਿਵ 111

-ਪੌਜ਼ਿਟਿਵ 17

-ਰਿਪੋਰਟ ਦਾ ਇੰਤਜ਼ਾਰ 227

Share this Article
Leave a comment