ਧੀ ਦੇ ਵਿਆਹ ਮੌਕੇ ਤੇ ਸਮ੍ਰਿਤੀ ਇਰਾਨੀ ਨੇ ਸੰਖ ਵਜਾ ਕਿ ਖੁਸ਼ੀ ਦਾ ਕੀਤਾ ਇਜ਼ਹਾਰ

Rajneet Kaur
3 Min Read

ਨਿਊਜ਼ ਡੈਸਕ: ਕਿਉਂਕੀ ਸਾਸ ਭੀ ਕਭੀ ਬਹੂ ਥੀ’ ਫੇਮ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ 9 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਅਰਜੁਨ ਭੱਲਾ ਨਾਲ  ਉਸਨੇ ਸੱਤ ਫੇਰੇ ਲਏ ਹਨ। ਦੋਹਾਂ ਦਾ ਵਿਆਹ ਨਾਗੌਰ ਦੇ ਖਿਨਵਸਰ ਕਿਲੇ ‘ਚ ਹੋਇਆ । ਉੱਥੇ ਹੀ ਹੁਣ ਵਿਆਹ ਤੋਂ ਬਾਅਦ ਸ਼ੈਨੇਲ ਤੇ ਅਰਜੁਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਦਰਸ਼ਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

ਸਮ੍ਰਿਤੀ ਇਰਾਨੀ ਦੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਹਨ । ਵਿਆਹ ‘ਚ ਸ਼ੈਨੇਲ ਦੁਲਹਨ ਦੀ ਜੋੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ੈਨੇਲ ਨੇ ਲਾਲ ਰੰਗ ਦੀ ਹੈਵੀ ਵਰਕ ਵੈਡਿੰਗ ਡਰੈੱਸ ਪਹਿਨੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਨਹਿਰੀ ਕਲੀਰੇ ਤੇ ਲਾਲ ਚੂੜੀਆਂ ਪਹਿਨੀਆਂ ਸਨ, ਜੋ ਉਨ੍ਹਾਂ ‘ਤੇ ਬਹੁਤ ਵਧੀਆ ਲੱਗ ਰਹੀਆਂ ਸਨ।

ਉੱਥੇ ਹੀ, ਉਨ੍ਹਾਂ ਦੇ ਪਤੀ ਅਰਜੁਨ ਇਕ ਆਫ-ਵਾਈਟ ਸ਼ੇਰਵਾਨੀ ਵਿਚ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਦਿੱਖ ਰਹੇ ਸਨ । ਉਹ ਵੀ ਆਪਣੀ ਸੁੰਦਰਤਾ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ । ਇਸ ਦੇ ਨਾਲ ਅਰਜੁਨ ਨੇ ਲਾਲ ਮੋਤੀ ਦਾ ਨੈਕਪੀਸ ਪਹਿਨਿਆ ਤੇ ਲਾਲ ਸਾਫਾ ਪਹਿਨਿਆ ਹੋਇਆ ਹੈ । ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਸਨ । ਸਮ੍ਰਿਤੀ ਇਰਾਨੀ ਦੀ ਬੇਟੀ ਸ਼ੈਨੇਲ ਦਾ ਵਿਆਹ ਸ਼ਾਹੀ ਅੰਦਾਜ਼ ‘ਚ ਹੋਇਆ ।

ਸਮ੍ਰਿਤੀ ਇਰਾਨੀ ਆਪਣੀ ਬੇਟੀ ਸ਼ਨੇਲ ਦੇ ਵਿਆਹ ‘ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਵਿਆਹ ਸਮਾਗਮ ਦੌਰਾਨ ਸਮ੍ਰਿਤੀ ਇਰਾਨੀ ਨੇ ਸ਼ੰਖ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਖੁਸ਼ੀ ਵਿੱਚ ਸਮ੍ਰਿਤੀ ਨੇ ਪਰਿਵਾਰਕ ਮੈਂਬਰਾਂ ਨਾਲ ਡਾਂਸ ਕੀਤਾ। ਇਸ ਦੌਰਾਨ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਨੇ ਆਪਣੇ ਜਵਾਈ ਦਾ ਸਵਾਗਤ ਬੜੇ ਚਾਅ ਤੇ ਰਸਮਾਂ ਰੀਤਾਂ ਨਾਲ ਕੀਤਾ । ਵਿਆਹ ਦੇ ਮੌਕੇ ਦੌਰਾਨ ਕਿਲ੍ਹੇ ‘ਚ ਆਤਿਸ਼ਬਾਜ਼ੀ ਵੀ ਕੀਤੀ ਗਈ। ਦੱਸ ਦਈਏ ਆਪਣੀ ਧੀ ਦੇ ਵਿਆਹ ਮੌਕੇ ਤੇ ਸਮ੍ਰਿਤੀ ਇਰਾਨੀ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਖੁੱਲ੍ਹ ਕਿ ਕੀਤਾ ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment