Home / News / ਕੰਗਣਾ ਦੇ ਅਜ਼ਾਦੀ ਦੇ ਬਿਆਨ ਤੋਂ ਹੈਰਾਨ ਰਹਿ ਗਈ ਰਾਖੀ ਸਾਵੰਤ! ਹਸਪਤਾਲ ਵਿੱਚ ਕਰਵਾਉਣਾ ਪਿਆ ਦਾਖਲ

ਕੰਗਣਾ ਦੇ ਅਜ਼ਾਦੀ ਦੇ ਬਿਆਨ ਤੋਂ ਹੈਰਾਨ ਰਹਿ ਗਈ ਰਾਖੀ ਸਾਵੰਤ! ਹਸਪਤਾਲ ਵਿੱਚ ਕਰਵਾਉਣਾ ਪਿਆ ਦਾਖਲ

ਨਵੀਂ ਦਿੱਲੀ: ਅਭਿਨੇਤਰੀ ਕੰਗਨਾ ਰਣੌਤ ਹਾਲ ਹੀ ‘ਚ ‘ਭੀਖ ਮੰਗਣ ‘ਚ ਆਜ਼ਾਦੀ’ ਦੇ ਆਪਣੇ ਬਿਆਨ ਨਾਲ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਕੰਗਨਾ ਰਣੌਤ ਦੇ ਇਸ ਬਿਆਨ ਦਾ ਕਈ ਮਸ਼ਹੂਰ ਹਸਤੀਆਂ ਨੇ ਵਿਰੋਧ ਕੀਤਾ ਹੈ। ਹੁਣ ਕੰਗਨਾ ਰਣੌਤ ਦੇ ਇਸ ਬਿਆਨ ‘ਤੇ ਰਾਖੀ ਸਾਵੰਤ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਖੀ ਸਾਵੰਤ ਨੇ ਦੱਸਿਆ ਕਿ ਉਸ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਉਸ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕੰਗਨਾ ਰਣੌਤ ਨੂੰ ਖਰੀ-ਖੋਟੀ ਸੁਣਾਉਂਦੀ ਨਜ਼ਰ ਆ ਰਹੀ ਹੈ।

ਰਾਖੀ ਸਾਵੰਤ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਪਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਰਾਖੀ ਸਾਵੰਤ ਕਹਿੰਦੀ ਹੈ, ‘ਦੋਸਤੋ, ਮੈਂ ਹਸਪਤਾਲ ‘ਚ ਹਾਂ। ਨਰਸ ਮੇਰਾ ਚੈਕਅਪ ਕਰ ਰਹੀ ਹੈ। ਮੈਂ ਬਿਮਾਰ ਹਾਂ, ਸਦਮੇ ਵਿੱਚ ਹਾਂ। ਹਾਲ ਹੀ ‘ਚ ਪਦਮ ਸ਼੍ਰੀ ਪੁਰਸਕਾਰ ਹਾਸਲ ਕਰ ਚੁੱਕੀ ਇਕ ਅਭਿਨੇਤਰੀ ਨੇ ਕਿਹਾ ਕਿ ਸਾਨੂੰ ਭੀਖ ਮੰਗਣ ‘ਚ ਆਜ਼ਾਦੀ ਮਿਲੀ ਹੈ। ਸਾਡੇ ਉੱਤੇ ਰਹਿਮ ਕੀਤਾ ਗਿਆ। ਕੀ ਤੁਸੀਂ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦੇ? ਮੈਂ ਬਹੁਤ ਕੁਝ ਕਰਦੀ  ਹਾਂ ਅਤੇ ਤੁਸੀਂ ਲੋਕ ਵੀ ਕਰਦੇ ਹੋਵੋਂਗੇ। ਅਜਿਹੇ ਲੋਕਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਂਦਾ ਹੈ। ਭੀਖ ਮੰਗਣ ਵਿੱਚ ਤੁਹਾਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ। ਸਾਡੇ ਦੇਸ਼ ਦੇ ਜਵਾਨਾਂ ਨੇ ਕਾਰਗਿਲ ਜਿੱਤ ਲਿਆ, ਕੀ ਉਨ੍ਹਾਂ ਦੀ ਕੁਰਬਾਨੀ ਵਿਅਰਥ ਗਈ? ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਮੈਂ ਬਹੁਤ ਦੁਖੀ ਹਾਂ ਦੋਸਤੋ।

 

 

Check Also

ਕੈਨੇਡਾ ‘ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਆਈ ਵੱਡੀ ਖੁਸ਼ੀ ਦੀ ਖਬਰ

ਓਟਵਾ: ਕੈਨੇਡਾ ‘ਚ ਲੰਬੇ ਸਮੇਂ ਤੋਂ ਪੀ.ਆਰ. ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਖੁਸ਼ੀ ਦੀ …

Leave a Reply

Your email address will not be published.