ਮੁੰਬਈ: ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਇਨ੍ਹਾਂ ਚਰਚਾਵਾਂ ਨੂੰ ਲੈ ਕੇ ਮੁੰਬਈ ਦੇ ਇੱਕ ਮਿਊਜ਼ਿਕ ਸ਼ੋਅ ਲਾਂਚ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੂੰ ਵੀ ਕਿਸਾਨਾਂ ਦੇ ਮੁੱਦੇ ‘ਤੇ ਸਵਾਲ ਕੀਤਾ ਗਿਆ। ਜਿਸ ਦੌਰਾਨ ਸਲਮਾਨ ਖ਼ਾਨ ਨੇ ਕਾਫੀ ਸੰਤੁਲਿਤ ਅੰਦਾਜ਼ ਵਿੱਚ ਆਪਣਾ ਜਵਾਬ ਦਿੱਤਾ।
ਸਲਮਾਨ ਖ਼ਾਨ ਨੇ ਕਿਹਾ ਕਿ “ਸਹੀ ਕੰਮ ਕਰਨਾ ਚਾਹੀਦਾ ਹੈ, ਸਭ ਨਾਲ ਸਹੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਭ ਨਾਲ ਨੇਕ ਕੰਮ ਕਰਨਾ ਚਾਹੀਦਾ ਹੈ।”
ਸਲਮਾਨ ਖ਼ਾਨ ਬਾਲੀਵੁੱਡ ਦੇ ਤਿੰਨ ਵੱਡੇ ਖਾਨਾਂ ‘ਚੋਂ ਪਹਿਲੇ ਹਨ, ਜਿਨ੍ਹਾਂ ਨੇ ਕਿਸਾਨ ਅੰਦੋਲਨ ਮੁੱਦੇ ‘ਤੇ ਆਪਣਾ ਬਿਆਨ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਕਾਫ਼ੀ ਬਚਦੇ ਹੋਏ ਆਪਣੀ ਗੱਲ ਸਾਹਮਣੇ ਰੱਖੀ ਹੈ। ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਨੇ ਇਸ ਮੁੱਦੇ ‘ਤੇ ਹਾਲੇ ਤੱਕ ਕੋਈ ਵੀ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ।
ਇਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ, ਸੁਨੀਲ ਸੇਠੀ, ਅਜੈ ਦੇਵਗਨ, ਕਰਨ ਜੌਹਰ ਕੇਂਦਰ ਸਰਕਾਰ ਦੇ ਹੱਕ ‘ਚ ਟਵੀਟ ਕਰ ਚੁੱਕੇ ਹਨ। ਪਰ ਸਲਮਾਨ ਖ਼ਾਨ ਨੇ ਬਹੁਤ ਹੀ ਗਹਿਰਾਈ ਦੇ ਨਾਲ ਜਵਾਬ ਦਿੰਦੇ ਹੋਏ ਕਿਸਾਨਾਂ ਦੀ ਗੱਲ ਕਹੀ ਹੈ।