Breaking News

ਮਾਧੁਰੀ ਦੀਕਸ਼ਿਤ ਨੇ ਲੋਕਾਂ ਨੂੰ ਕੀਤੀ ਅਪੀਲ- ਘਰ ਰਹੋ, ਸੇਫ ਰਹੋ

ਨਿਊਜ਼ ਡੈਸਕ :- ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਤੇ ਰਫ਼ਤਾਰ ਵੀ ਪਿਛਲੇ ਸਾਲ ਤੋਂ ਜ਼ਿਆਦਾ ਹੈ। ਇਸ ਵਿਚਾਲੇ ਮੁੰਬਈ ‘ਚ ਫਿਲਮੀ ਸਿਤਾਰੇ ਵੀ ਅੱਗੇ ਆ ਕੇ ਵੈਕਸੀਨ ਲਗਵਾ ਰਹੇ ਹਨ। ਬੀਤੇ ਸੋਮਵਾਰ ਨੂੰ ਮਾਧੁਰੀ ਦਿਕਸ਼ਿਤ ਤੇ ਸੈਫ਼ ਅਲੀ ਖ਼ਾਨ ਨੇ ਵੀ ਆਪਣੀ ਦੂਜੀ ਡੋਜ਼ ਲਗਵਾਈ।

ਦੱਸ ਦਈਏ ਮਾਧੁਰੀ ਦਿਕਸ਼ਿਤ ਇਸ ਸਮੇਂ ਕਲਰਜ਼ ਦੇ ਰਿਆਲਟੀ ਸ਼ੋਅ ‘ ਡਾਂਸ ਦੀਵਾਨੇ 3’ ਦੇ ਸੈੱਟ ਤੋਂ ਜੱਜ ‘ਚ ਨਜ਼ਰ ਆ ਰਹੀ ਹੈ। ਮਾਧੁਰੀ ਨੇ ਆਪਣੀ ਇੱਕ ਪੋਸਟ  ਸਾਂਝੀ ਕਰਦਿਆਂ ਲਿਖਿਆ, ਅੱਜ ਮੈਂ ਵੈਕਸੀਨ ਦੀ ਦੂਜੀ ਡੋਜ਼ ਲਵਾਈ। ਮੇਰੀ ਸਭ ਨੂੰ ਅਪੀਲ ਹੈ ਕਿ ਜਦੋਂ ਵੀ ਸੰਭਵ ਹੋਵੇ ਵੈਕਸੀਨ ਜ਼ਰੂਰ ਲਗਵਾਓ। ਨਾਲ ਹੀ ਉਨ੍ਹਾਂ ਨੇ ਘਰਾਂ ‘ਚ ਰਹਿਣ ਤੇ ਸੇਫ ਰਹਿਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਨੀਲ ਨੀਤਿਨ ਮੁਕੇਸ਼, ਸੋਨੂੰ ਸੂਦ, ਮਨੀਸ਼ ਮਲਹੋਤਰਾ, ਪੂਜਾ ਭੱਟ, ਆਲੀਆ ਭੱਟ, ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਕੈਟਰੀਨਾ ਕੈਫ, ਪਰੇਸ਼ ਰਾਵਲ ਵਰਗੇ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।

Check Also

ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਅਧਾਰਿਤ ਫਿਲਮ ‘ਮਾਈਨਿੰਗ’ 28 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਨਿਊਜ਼ ਡੈਸਕ: ਫਿਲਮ ਮਾਈਨਿੰਗ – ਰੇਤੇ ਤੇ ਕਬਜ਼ਾ ਪੰਜਾਬ ਦੇ ਰੇਤ ਮਾਫੀਆ ਦੇ ਕਾਰੋਬਾਰ ‘ਤੇ …

Leave a Reply

Your email address will not be published. Required fields are marked *