Home / News / ਮੁਰਦਿਆਂ ਨੂੰ ਲੁੱਟਣ ਵਾਲੀ ਔਰਤ ਗ੍ਰਿਫਤਾਰ

ਮੁਰਦਿਆਂ ਨੂੰ ਲੁੱਟਣ ਵਾਲੀ ਔਰਤ ਗ੍ਰਿਫਤਾਰ

ਫਰਾਂਸ: ਉੱਤਰੀ ਫਰਾਂਸ ਦੇ ਸ਼ਹਿਰ ਲਿਓਵਿਨ( Liévin ) ਵਿੱਚ ਘੱਟੋ ਘੱਟ ਦੋ ਤਾਬੂਤ ਚੋਰੀ ਕਰਨ ਦੇ ਦੋਸ਼ ਵਿੱਚ ਇਕ ਔਰਤ ਨੂੰ  ਗ੍ਰਿਫਤਾਰ ਕੀਤਾ ਗਿਆ । ਮੀਡੀਆ ਰਿਪੋਰਟਾਂ ਅਨੁਸਾਰ, ਅਣਜਾਣ ਔਰਤ ਸੋਗ ਮਨਾਉਣ ਲਈ ਅੰਤਿਮ ਸੰਸਕਾਰ ਘਰ ਆਈ ਸੀ, ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵੇਖਿਆ, ਤਾਂ ਉਨ੍ਹਾਂ ਨੂੰ ਸਭ ਕੁਝ ਆਮ ਲੱਗ ਰਿਹਾ ਸੀ। ਜਦੋਂ ਪੁੱਛਿਆ ਗਿਆ, ਤਾਂ 60 ਸਾਲਾ ਔਰਤ ਨੇ ਆਪਣੇ ਆਪ ਨੂੰ ਮਰਨ ਵਾਲੀ ਔਰਤ ਦੀ ਦੋਸਤ ਦੱਸਿਆ। ਇਸ ਲਈ ਪਰਿਵਾਰ ਨੇ ਉਸ ਨੂੰ  ਮ੍ਰਿਤਕ ਨੂੰ ਸ਼ਰਧਾਂਜਲੀ ਦੇਣ ਲਈ  ਖੁੱਲੇ ਤਾਬੂਤ ਵਾਲੇ ਕਮਰੇ ਵਿੱਚ ਇਕੱਲਾ ਛੱਡਣ ਦੀ ਇਜ਼ਾਜ਼ਤ ਦੇ ਦਿਤੀ।

ਕੁਝ ਦੇਰ ਬਾਅਦ ਪਰਿਵਾਰ ਨੇ ਦੇਖਿਆ ਕਿ ਮ੍ਰਿਤਕ ਦਾ ਹਾਰ, ਅੰਗੂਠੀ ਅਤੇ ਕੰਨਾਂ ਦੀਆਂ ਬਾਲੀਆਂ  ਗਾਇਬ ਸਨ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ   ਸ਼ੱਕੀ ਦੀ ਪਛਾਣ ਕੀਤੀ। ਜੋ  ਅੰਤਿਮ ਸੰਸਕਾਰ ਘਰ ਦੇ ਨੇੜੇ ਰਹਿਣ ਵਾਲੀ ਔਰਤ ਸੀ। ਗਹਿਣਿਆਂ ਨੂੰ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਅੰਤਿਮ ਸੰਸਕਾਰ ਘਰ ਤੋਂ ਦੂਜੀ ਚੋਰੀ ਨੂੰ ਔਰਤ ਨਾਲ ਜੋੜ ਕੇ ਦੇਖਿਆ।  ਪੁਲਿਸ ਨੇ ਉਸੇ ਦਿਨ ਇੱਕ ਵਿਅਕਤੀ ਦੀ ਲਾਸ਼ ਤੋਂ ਚੋਰੀ ਕੀਤਾ ਪਰਸ ਬਰਾਮਦ ਕੀਤਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਤਾਬੂਤ ਦੀ ਘਟਨਾ ਤੋਂ ਪਹਿਲਾਂ ਹੀ ਚੋਰੀ ਨੂੰ ਅੰਜਾਮ ਦਿੱਤਾ ਹੋਵੇਗਾ।

ਇਕ ਰਿਪੋਰਟ ਅਨੁਸਾਰ ਜਾਂਚ ਅਜੇ ਵੀ ਜਾਰੀ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਔਰਤ ਅਪ੍ਰੈਲ 2022 ‘ਚ ਅਦਾਲਤ ‘ਚ ਪੇਸ਼ ਹੋਵੇਗੀ।

Check Also

PM ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ …

Leave a Reply

Your email address will not be published. Required fields are marked *