CBSE ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਤੋਂ ਦੇ ਸਕਣਗੇ ਪ੍ਰੀਖਿਆ

TeamGlobalPunjab
2 Min Read

ਨਵੀਂ ਦਿੱਲੀ : ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰਾਲੇ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਅਜਿਹੇ ਵਿਦਿਆਰਥੀ ਜੋ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੋਰ ਸੂਬੇ ਜਾਂ ਜ਼ਿਲ੍ਹਿਆ ਵਿੱਚ ਚਲੇ ਗਏ ਉਹ ਉਮੀਦਵਾਰ ਉੱਥੇ ਹੀ ਜਮਾਤ 12ਵੀਂ ਦੀ ਬੋਰਡ ਪ੍ਰੀਖਿਆ ਦੇਣ ਦਾ ਵਿਕਲਪ ਚੁਣ ਸਕਦੇ ਹਨ।

ਦੱਸ ਦਈਏ ਕਿ ਹਾਲ ਹੀ ਵਿੱਚ ਕੇਂਦਰੀ ਮਿਡਲ ਸਿੱਖਿਆ ਬੋਰਡ ਨੇ ਪੂਰੇ ਦੇਸ਼ ਵਿੱਚ ਆਯੋਜਿਤ ਕੀਤੀ ਜਾਣ ਵਾਲੀ 12ਵੀਂ ਦੀ ਬਚੀ ਹੋਈ ਪ੍ਰੀਖਿਆਵਾਂ ਅਤੇ ਉੱਤਰ- ਪੂਰਬੀ ਦਿੱਲੀ ਦੇ ਕੇਂਦਰਾਂ ‘ਤੇ 10ਵੀਂ ਦੇ ਵਿਦਿਆਰਥੀਆਂ ਲਈ ਡੇਟਸ਼ੀਟ ਐਲਾਨੀ ਹੈ। ਇਸ ਤੋਂ ਬਾਅਦ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੇ ਪਿਛਲੇ ਹਫਤੇ ਹੀ ਐਲਾਨ ਕੀਤਾ ਸੀ ਕਿ ਵਿਦਿਆਰਥੀ ਆਪਣੇ ਸਕੂਲ , ਜਿੱਥੇ ਉਹ ਰਜਿਸਟਰਡ ਹਨ , ਵਿੱਚ ਹੀ ਬਚੇ ਪੇਪਰਾਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋ ਸਕਣਗੇ।

ਦਰਅਸਲ ਅਜਿਹੇ ਸਮੇਂ ਵਿੱਚ ਜਦਕਿ ਕੋਵਿਡ – 19 ਦੀ ਰੋਕਥਾਮ ਲਈ ਪੂਰੇ ਦੇਸ਼ ਵਿੱਚ ਲਾਕ ਡਾਉਨ ਲਗਾਇਆ ਗਿਆ ਹੈ ਅਤੇ ਇਸਦਾ ਚੌਥਾ ਪੜਾਅ ਚੱਲ ਰਿਹਾ ਹੈ , ਕਈ ਅਜਿਹੇ ਵਿਦਿਆਰਥੀ ਹਨ ਜੋ ਕਿ ਆਪਣੇ ਘਰ ਜਾਂ ਪ੍ਰੀਖਿਆ ਕੇਂਦਰ ਦੇ ਜ਼ਿਲ੍ਹੇ ਤੋਂ ਦੂਰ ਫਸੇ ਹੋਏ ਹਨ। ਅਜਿਹੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਅਜਿਹਾ ਫੈਸਲਾ ਲਿਆ ਗਿਆ ਹੈ।

Share this Article
Leave a comment