ਚੰਡੀਗੜ੍ਹ : ਨਵਜੋਤ ਸਿੱਧੂ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਹੋਰ ਆਗੂਆਂ ਦੇ ਘਰ ਪਹੁੰਚੇ। ਇਸ ਮੌਕੇ ਰਾਜਾ ਵੜਿੰਗ, ਵਿਧਾਇਕ ਕੁਲਬੀਰ ਜ਼ੀਰਾ ਤੇ ਨੌਜਵਾਨ ਵਿਧਾਇਕ ਦਵਿੰਦਰ ਘੁਬਾਇਆਤੇ ਬਰਿੰਦਰ ਪਾਹੜਾ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਨੂੰ ਮਿਲ ਕੇ ਆਏ ਸਨ।