ਕੇਂਦਰੀ ਮੰਤਰੀ ਨਿਤਿਨ ਗਡਕਰੀ ਸਾਹਮਣੇ ਭਿੜੇ ਅਧਿਕਾਰੀ! SP ਨੇ ਮਾਰਿਆ ਟਕਾ ਕੇ ਥੱਪੜ, ਵੀਡੀਓ ਹੋ ਗਈ ਵਾਇਰਲ

TeamGlobalPunjab
1 Min Read

ਕੁੱਲੂ- ਕੇਂਦਰੀ ਮੰਤਰੀ ਨਿਤਿਨ ਗਡਕਰੀ  ਦੇ ਹਿਮਾਚਲ ਦੇ 5 ਦਿਨਾਂ ਦੌਰੇ ਦੌਰਾਨ ਬੁੱਧਵਾਰ ਕੁੱਲੂ ਦੇ ਭੁੰਤਰ ਹਵਾਈ ਅੱਡੇ ‘ਤੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਆਪਸ ‘ਚ ਭਿੜ ਗਏ। ਕੁੱਲੂ ਦੇ ਐਸਪੀ ਨੇ ਗਡਕਰੀ ਦੇ ਕਾਫਲੇ ਨੂੰ ਰੋਕਣ ਲਈ ਇਕ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਿਆ, ਫਿਰ ਸੁਰੱਖਿਆ ਦਸਤੇ ਨੇ ਐਸਪੀ ਨੂੰ ਬੁਰੀ ਤਰ੍ਹਾਂ ਕੁੱਟਿਆ।ਮੁੱਖ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਤਿੰਨ ਦਿਨ ‘ਚ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

 ਐੈੱਸ. ਪੀ. ਗੌਰਵ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਨੂੰ ਤਿੰਨ ਦਿਨ ਦੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਤੁਰੰਤ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਦਰਅਸਲ ਗਡਕਰੀ ਦਾ ਕਾਫਲਾ ਭੂੰਤਰ ਹਵਾਈ ਅੱਡੇ ਤੋਂ ਮਨਾਲੀ ਜਾ ਰਿਹਾ ਸੀ। ਮਨਾਲੀ ਫੋਰ ਲੇਨ ਪ੍ਰਭਾਵਿਤ  ਕਿਸਾਨ ਐਸੋਸੀਏਸ਼ਨ ਦੇ ਲੋਕਾਂ ਨੂੰ ਵੇਖ ਕੇ ਗਡਕਰੀ ਰੁਕ ਗਏ ਅਤੇ ਆਪਣੀ ਕਾਰ ‘ਚੋਂ ਬਾਹਰ ਆ ਕੇ ਉਨ੍ਹਾਂ ਨੂੰ ਮਿਲੇ।  ਇਸੇ ਦੌਰਾਨ ਕਾਫਲੇ ਨੂੰ ਰੋਕਣ ਲਈ, ਸੀਐੱਮ ਸੁੱਰਖਿਆ ਅਤੇ ਕੁੱਲੂ ਐਸਪੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਜਿਸਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ।

https://youtu.be/e4Qg4Nr-yrc

- Advertisement -

Share this Article
Leave a comment