ਅੱਜ ਤੋਂ 14 ਅਪ੍ਰੈਲ ਤੱਕ ਪੂਰਾ ਦੇਸ਼ ਲਾਕਡਾਊਨ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। 21 ਦਿਨ ਲਈ ਦੇਸ਼ ਨੂੰ ਲਾਕਡਾਊਨ ਕਰ ਦਿੱਤਾ ਗਿਆ। ਯਾਨੀ ਕਿ ਹੁਣ 14 ਅਪ੍ਰੈਲ ਤਕ ਕੋਈ ਵੀ ਵਿਅਕਤੀ ਘਰੋਂ ਬਾਹਰ ਨਹੀਂ ਨਿਕਲ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਆਉਣ ਵਾਲੇ 21 ਦਿਨ ਅਸੀਂ ਪਰਹੇਜ਼ ਨਹੀਂ ਕੀਤਾ ਤਾਂ ਦੇਸ਼ 21 ਸਾਲ ਪਿੱਛੇ ਚੱਲ ਜਾਵੇਗਾ।

ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਹਜ਼ਾਰ ਕਰੋੜ ਰੁਪਏ ਰਾਹਤ ਫੰਡ ਜਾਰੀ ਕੀਤਾ। ਮੈਡੀਕਲ-ਪੈਰਾਮੈਡੀਕਲ ਦਾ ਦੇਸ਼ ‘ਚ ਕੰਮ ਵਧਾਉਣ ਦਾ ਐਲਾਨ ਵੀ ਕੀਤਾ ਗਿਆ। ਜ਼ਰੂਰੀ ਵਸਤਾਂ ਦੀ ਸਪਲਾਈ ਲਗਾਤਾਰ ਬਣੀ ਰਬਿਨ੍ਹਾਂ ਡਾਕਟਰ ਨੂੰ ਦੱਸੇ ਬਾਹਰੋਂ ਕੋਈ ਵੀ ਦਵਾਈ ਨਾ ਲਈ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਕਦਮ ਬਾਹਰ ਗਿਆ, ਕੋਰੋਨਾਵਾਇਰਸ ਨੂੰ ਅੰਦਰ ਲਿਆ ਸਕਦਾ ਹੈ। ਇਸ ਲਈ ਦੇਸ਼ਵਾਸੀ ਕੋਰੋਨਾਵਾਇਰਸ ਖਿਲਾਫ਼ ਜੰਗ ‘ਚ ਆਪੋ ਆਪਣਾ ਯੋਗਦਾਨ ਪਾਉਣ ਤੇ ਜਦੋਂ ਤਕ ਲਾਕਡਾਊਨ ਰਹੇਗਾ ਉਦੋਂ ਤਕ ਸਾਰੇ ਭਾਰਤੀ ਆਪਣੇ ਘਰਾਂ ‘ਚ ਹੀ ਰਹਿਣਗੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਤਰ੍ਹਾ ਦਾ ਕਰਫਿਊ ਹੀ ਹੈ। ਜਨਤਾ ਕਰਫਿਊ ਤੋਂ ਵੀ ਉਪਰ ਹੋਵੇਗਾ ਇਹ ਲਾਕਡਾਊਨ। ਪੀਐਮ ਨਰਿੰਦਰ ਮੋਦੀ ਨੇ ਅਪੀਲ ਕੀਤੀ ਕਿ ਜਿਹੜੇ ਜਿਹੜੇ ਲੋਕ ਜਿਸ ਜਗ੍ਹਾ-ਸ਼ਹਿਰ ‘ਚ ਰੁਕੇ ਹੋਏ ਨੇ ਉਹ ਉਸੇ ਥਾਂ ‘ਤੇ ਹੀ ਬਣੇ ਰਹਿਣ।

- Advertisement -

Share this Article
Leave a comment