NDP ਆਗੂ ਜਗਮੀਤ ਸਿੰਘ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ਖਬਰੀ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਜਲਦ ਹੀ ਪਿਤਾ ਬਣਨ ਵਾਲੇ ਹਨ। ਜਗਮੀਤ ਸਿੰਘ ਤੇ ਉਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਨਾਂ ਪਲਾਂ ਲਈ ਬਹੁਤ ਉਤਸੁਕ ਹਨ।

ਜਗਮੀਤ ਸਿੰਘ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਹੋਰਨਾਂ ਪੋਸਟਾਂ ਦੀਆਂ ਤਰਾਂ ਇੱਕ ਹੋਰ ਪੋਸਟ ਅੰਗਰੇਜ਼ੀ ਅਤੇ ਫਰੇਂਚ ਵਿੱਚ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਉਨਾਂ ਦੇ ਘਰ ਕਿਲਕਾਰੀਆਂ ਗੂੰਜੇਗੀ। ਉਨਾਂ ਨੇ ਪੋਸਟ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਜਗਮੀਤ ਸਿੰਘ ਨੇ ਫਰਵਰੀ 2018 ਵਿਚ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਕਰਵਾਇਆ ਸੀ। ਗੁਰਕਿਰਨ ਕੌਰ ਸਿੰਘ ਇੱਕ ਫ਼ੈਸ਼ਨ ਡਿਜ਼ਾਈਨਰ ਹਨ ਅਤੇ ਉਹ ਪੰਜਾਬੀ ਕਲੋਥਿੰਗ ਲਾਈਨ ਜੰਗੀਰੋ ਦੀ ਸਹਿ ਸੰਸਥਾਪਕ ਹਨ।

- Advertisement -
Share this Article
Leave a comment