ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ਦੇ ਸੂਬਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ

Prabhjot Kaur
4 Min Read

ਬਰਨਬੀ: ਕੈਨੇਡਾ ਵਿਖੇ ਕਈ ਕੇਸਾਂ ‘ਚ ਲੋੜੀਂਦੇ 28 ਸਾਲਾ ਪੰਜਾਬੀ ਨੌਜਵਾਨ ਦੇ ਸੂਬਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਹਨ। ਬਰਨਬੀ ਆਰਸੀਐਮਪੀ ਨੇ ਮਾਮਲੇ ਸਬੰਧ ਜਾਣਕਾਰੀ ਦਿੰਦੇ ਦੱਸਿਆ ਹੈ ਕਿ 28 ਸਾਲਾ ਮਨਵੀਰ ਸਿੰਘ ਢੇਸੀ ਵੈਸੇ ਤਾਂ ਸਰੀ ਦਾ ਰਹਿਣ ਵਾਲਾ ਹੈ, ਪਰ ਉਸ ਨੇ ਬਰਨਬੀ ਵਿੱਚ ਵੀ ਸਮਾਂ ਬਿਤਾਇਆ ਹੈ। ਉਸ ‘ਤੇ ਹਮਲਾ ਕਰਨਾ, ਧਮਕੀ ਦੇਣਾ ਅਤੇ ਸ਼ਰਾਰਤ ਕਰਨ ਵਰਗੇ ਕਈ ਦੋਸ਼ ਲੱਗੇ ਹਨ। ਇਸ ਦੇ ਚਲਦਿਆਂ ਉਸ ਦੇ ਬ੍ਰਿਟਿਸ਼ ਕੋਲੰਬੀਆ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਬਰਨਬੀ ਆਰਸੀਐਮਪੀ ਵੱਲੋਂ ਮਨਵੀਰ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

Manveer singh dhesi
Manveer singh dhesi

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਕਿਤੇ ਵੀ ਢੇਸੀ ਨੂੰ ਦੇਖਿਆ ਤਾਂ ਉਹ ਤੁਰੰਤ ਜਾਂਚਕਰਤਾ ਟੀਮ ਨਾਲ ਸੰਪਰਕ ਕਰੇ। ਇਸ ਦੇ ਲਈ ਬਰਨਬੀ ਆਰਸੀਐਮਪੀ ਨਾਲ ਫੋਨ ਨੰਬਰ 604-646-9999 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਕੈਨੇਡਾ `ਚ ਹੋਰ 2 ਪੰਜਾਬੀਆਂ ਖਿਲਾਫ ਗ੍ਰਿਫ਼ਤਾਰੀ ਵਾਰਟ ਜਾਰੀ ਹੋਏ ਸੀ। ਯਾਰਕ ਰੀਜਨਲ ਪੁਲਿਸ ਨੇ ਬੀ.ਸੀ. ਦੇ ਡੈਲਟਾ ਸ਼ਹਿਰ ਨਾਲ ਸਬੰਧਤ 24 ਸਾਲਾ ਜਸਪ੍ਰੀਤ ਸਿੰਘ ਅਤੇ ਮਿਸੀਸਾਗਾ ਦੇ 23 ਸਾਲਾ ਸੁਖਪ੍ਰੀਤ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਵਕੀਲ ਰਾਹੀਂ ਪੁਲਿਸ ਅੱਗੇ ਸਰੰਡਰ ਕਰ ਦੇਣ। ਯਾਰਕ ਰੀਜਨਲ ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਸ਼ੱਕੀਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਜਾਣਗੇ।

ਡਿਟੈਕਟਿਵ ਸਾਰਜੈਂਟ ਜੈਸਨ ਡਿਨਸਮੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਓਨਟਾਰੀਓ ਦੀ ਐਲਨਾਜ਼ ਹਜਤਾਮੀਰੀ ਦੇ ਅਗਵਾ ਹੋਣ ਤੋਂ ਪਹਿਲਾਂ 21 ਦਸੰਬਰ 2021 ਨੂੰ ਉਸ ਉਪਰ ਕੀਤੇ ਗਏ ਹਮਲੇ ਅਤੇ ਅਗਵਾ ਕਰਨ ਦੇ ਯਤਨ ਨਾਲ ਸਬੰਧਤ ਹੈ ਜਦੋਂ ਉਸ ਦੇ ਸਿਰ ਵਿਚ 40 ਟਾਂਕੇ ਲੱਗੇ ਸੀ।

Jaspreet Singhof Delta and Sukhpreet Singh of Mississauga, Ont. (R) are wanted on Canada-wide warrants

ਪੁਲਿਸ ਮੁਤਾਬਕ ਦੋ ਜਣਿਆਂ ਨੇ ਐਲਨਾਜ਼ ਨੂੰ ਘੇਰ ਕੇ ਫਰਾਇਰਿੰਗ ਗੰਨ ਨਾਲ ਸਿਰ ‘ਤੇ ਵਾਰ ਕੀਤਾ ਅਤੇ ਉਸ ਨੂੰ ਖਿੱਚ ਕੇ ਗੱਡੀ ਵਿਚ ਬਿਠਾਉਣ ਦਾ ਯਤਨ ਕਰਨ ਲੱਗੇ ਪਰ ਸਫਲ ਨਾ ਹੋ ਸਕੇ। ਵਾਰਦਾਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਲੋਕਾਂ ਤੋਂ ਮਦਦ ਵੀ ਮੰਗੀ। ਲੋਕਾਂ ਅਤੇ ਮੀਡੀਆ ਦੇ ਸਹਿਯੋਗ ਸਦਕਾ ਹਮਲਾ ਕਰਨ ਵਾਲਿਆਂ ਦੀ ਪਛਾਣ ਹੋ ਗਈ ਜਿਸ ਮਗਰੋਂ ਰਿਆਸਤ ਸਿੰਘ ਅਤੇ ਹਰਸ਼ਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਵਿਰੁੱਧ ਇਰਾਦਾ ਕਤਲ ਅਤੇ ਅਗਵਾ ਦੀ ਕੋਸ਼ਿਸ਼ ਦੇ ਦੋਸ਼ ਲੱਗੇ। ਰਿਆਸਤ ਸਿੰਘ ਨੇ ਦੋਸ਼ ਕਬੂਲ ਕਰ ਲਿਆ ਅਤੇ ਪਿਛਲੇ ਸਾਲ ਦਸੰਬਰ ਵਿਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਪਰ ਹਰਸ਼ਦੀਪ ਹੁਣ ਵੀ ਪੁਲਿਸ ਹਿਰਾਸਤ ‘ਚ ਹੈ।

- Advertisement -

ਦੂਜੇ ਪਾਸੇ ਮਾਰਚ ਦੇ ਸ਼ੁਰੂ ਵਿਚ ਹਰਪ੍ਰੀਤ ਸੇਖੋਂ ਅਤੇ ਅਕਾਸ਼ ਰਾਣਾ ਹਮਲਾ ਕਰਨ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਿਰੁੱਧ ਹਮਲਾ ਕਰਨ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment