ਮੰਦੀ ਨਾਲ ਨਜਿਠੱਣ ਲਈ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ

TeamGlobalPunjab
3 Min Read

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੰਪਨੀ ਅਤੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਕਾਰਪੋਰੇਟ ਟੈਕ‍ਸ ਘਟਾਉਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਟੈਕ‍ਸ ਘਟਾਉਣ ਦਾ ਆਰਡੀਨੈਂਸ ਪਾਸ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਲਈ ਆਈਟੀ ਐਕ‍ਟ ‘ਚ ਨਵੇਂ ਪ੍ਰਬੰਧਾਂ ਨੂੰ ਜੋੜਿਆ ਗਿਆ ਹੈ, ਜੋ ਇਹ ਪੱਕਾ ਕਰੇਗਾ ਕਿ ਕੋਈ ਵੀ ਨਵੀਂ ਘਰੇਲੂ ਕੰਪਨੀ ਜਿਸ ਦਾ ਗਠਨ 1 ਅਕਤੂਬਰ 2019 ਜਾਂ ਉਸ ਤੋਂ ਬਾਅਦ ਹੋਇਆ ਹੈ ਤੇ ਜੋ ਨਵੇਂ ਸਿਰੇ ਤੋਂ ਨਿਵੇਸ਼ ਕਰ ਰਹੀ ਹੈ ਉਹ 15 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਦਾ ਭੁਗਤਾਨ ਕਰੇਗੀ।

-ਉੱਥੇ ਹੀ ਜੇਕਰ ਕੰਪਨੀ 31 ਮਾਰਚ 2023 ਤੋਂ ਪਹਿਲਾਂ ਉਤਪਾਦਨ ਸ਼ੁਰੂ ਕਰ ਦਿੰਦੀ ਹੈ ਤਾਂ 15 ਫੀਸਦੀ ਟੈਕਸ ਲੱਗੇਗਾ ਸਭ ਤਰ੍ਹਾਂ ਦੇ ਸਰਚਾਰਜ ਤੇ ਸੈੱਸ ‘ਤੇ 17.10 ਫੀਸਦੀ ਪ੍ਰਭਾਵੀ ਦਰ ਹੋਵੇਗੀ।

– ਨਿਰਮਾਣ ਕੰਪਨੀਆਂ ਲਈ ਵੀ ਟੈਕ‍ਸ ਘਟੇਗਾ

– ਘਰੇਲੂ ਕੰਪਨੀਆਂ ‘ਤੇ ਬਿਨ੍ਹਾਂ ਕਿਸੇ ਛੋਟ ਦੇ ਇਨਕਮ ਟੈਕਸ 22 ਫੀਸਦੀ ਹੋਵੇਗਾ ਜਦਕਿ ਸਰਚਾਰਜ ਤੇ ਸੈੱਸ ਜੋੜ੍ਹ ਕੇ ਪ੍ਰਭਾਵੀ ਦਰ 25.17 ਫੀਸਦੀ ਹੋ ਜਾਵੇਗੀ।

- Advertisement -

– ਸਰਕਾਰ ਨੂੰ ਇਸ ਐਲਾਨ ਤੋਂ ਬਾਅਦ 1.45 ਲੱਖ ਕਰੋੜ ਦਾ ਮਾਲੀ ਘਾਟਾ ਹੋਵੇਗਾ

– ਇਕ‍ਵਿਟੀ ਕੈਪਿਟਲ ਗੇਨਸ ‘ਤੋਂ ਸਰਚਾਰਜ ਹਟਾ ਦਿੱਤਾ ਗਿਆ ਹੈ

– ਲਿਸ‍ਟਿਡ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੰਪਨੀਆਂ ਨੂੰ ਹੁਣ ਬਾਏਬੈਕ ‘ਤੇ ਟੈਕਸ ਨਹੀਂ ਦੇਣਾ ਹੋਵੇਗਾ ਜਿਨ੍ਹਾਂ ਨੇ 5 ਜੁਲਾਈ 2019 ਤੋਂ ਪਹਿਲਾਂ ਬਾਏਬੈਕ ਸ਼ੇਅਰ ਦਾ ਐਲਾਨ ਕੀਤਾ ਹੈ

– ਇਸਦੇ ਨਾਲ ਹੀ MAT ਯਾਨੀ ਮਿਨੀਮਮ ਅਲਟਰਨੇਟਿਵ ਟੈਕਸ ਖਤਮ ਕਰ ਦਿੱਤਾ ਗਿਆ ਹੈ। ਅਸਲ ‘ਚ ਇਹ ਟੈਕ‍ਸ ਅਜਿਹੀ ਕੰਪਨੀਆਂ ‘ਤੇ ਲਗਾਇਆ ਜਾਂਦਾ ਹੈ ਜੋ ਮੁਨਾਫਾ ਕਮਾਉਂਦੀਆਂ ਹਨ। ਪਰ ਕਨਸੈਸ਼ਨ ਦੀ ਵਜ੍ਹਾ ਕਾਰਨ ਇਸ ‘ਤੇ ਟੈਕ‍ਸ ਦੀ ਦੇਣਦਾਰੀ ਘੱਟ ਹੁੰਦੀ ਹੈ। ਇਨਕਮ ਟੈਕਸ ਐਕਟ ਦੇ ਸੈਕਸ਼ਨ 115JB ਦੇ ਤਹਿਤ MAT ਲੱਗਦਾ ਹੈ।

– ਨਿਰਮਲਾ ਸੀਤਾਰਮਨ ਦੇ ਇਸ ਐਲਾਨ ਤੋਂ ਬਾਅਦ ਸ਼ੇਅਰ ਬਜ਼ਾਰ ‘ਚ ਤੇਜੀ ਵੇਖੀ ਗਈ। ਪ੍ਰੈੱਸ ਕਾਂਨ‍ਫਰੈਂਸ ਦੌਰਾਨ ਸੈਂਸੇਕ‍ਸ 900 ਅੰਕ ਮਜਬੂਤ ਹੋਇਆ ਤਾਂ ਉਥੇ ਹੀ ਨਿਫਟੀ ਨੇ ਵੀ 250 ਅੰਕਾਂ ਦਾ ਵਾਧਾ ਦਰਜ ਕੀਤਾ ਸੈਂਸੇਕ‍ਸ 37 ਹਜ਼ਾਰ ਦੇ ਪਾਰ ਕਾਰੋਬਾਰ ਕਰਦਾ ਵਿਖਾਈ ਦਿੱਤਾ ਤਾਂ ਉੱਥੇ ਹੀ ਨਿਫਟੀ ਨੇ 11 ਹਜ਼ਾਰ ਦੇ ਸ‍ਤਰ ਨੂੰ ਟਚ ਕਰ ਲਿਆ। ਕੁੱਝ ਦੇਰ ਬਾਅਦ ਸੈਂਸੇਕ‍ਸ 1600 ਅੰਕ ਤੇ ਨਿਫਟੀ 485 ਅੰਕ ਦੇ ਵਾਧੇ ਨੂੰ ਪਾਰ ਕਰ ਗਿਆ।

- Advertisement -
Share this Article
Leave a comment