ਨਿਊਯਾਰਕ: ਸਿਗਰੇਟ ਪੀਣ ਤੋਂ ਘੱਟ ਨੁਕਸਾਨਦਾਇਕ ਉਤਪਾਦ ਦੇ ਰੂਪ ‘ਚ ਲੰਬੇ ਸਮੇਂ ਤੋਂ ਫੈਲਾਈ ਜਾ ਰਹੀ ਈ – ਸਿਗਰਟ ‘ਤੇ ਹਾਲ ਹੀ ‘ਚ ਉੱਠੇ ਸਵਾਲਾਂ ਤੋਂ ਬਾਅਦ ਨਿਊਯਾਰਕ ਨੇ ਵੀ ਫਲੇਵਰਡ ਈ-ਸਿਗਰਟ ‘ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਕਰਨ ਵਾਲਾ ਇਹ ਅਮਰੀਕਾ ਦਾ ਦੂਜਾ ਰਾਜ ਬਣ ਗਿਆ ਹੈ। ਇਸ ਤੋਂ ਪਹਿਲਾਂ ਮਿਸ਼ੀਗਨ ਇਸ ਮਹੀਨੇ ਦੀ ਸ਼ੁਰੂਆਤ ‘ਚ ਬੈਨ ਦਾ ਐਲਾਨ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਪਰ ਉੱਥੇ ਉਸ ਕਾਨੂੰਨ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ।
ਸਿਹਤ ਸਭਾ ਨੇ ਗਵਰਨਰ ਐਂਡਰਿਊ ਕੁਓਮੋ ਦੁਆਰਾ ਪ੍ਰਸਤਾਵਿਤ ਆਪਾਤਕਾਲੀਨ ਕਨੂੰਨ ਨੂੰ ਪਾਸ ਕਰ ਦਿੱਤਾ, ਜਿਸ ‘ਚ ਗੰਭੀਰ ਫੇਫੜਿਆਂ ਦੇ ਰੋਗ ਦੇ ਕਹਿਰ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਅਣਗਿਣਤ ਲੋਕ ਬੀਮਾਰ ਹੋ ਗਏ।
ਗਵਰਨਰ ਕਿਊਮੋਮੋ ਨੇ ਕਿਹਾ ਕਿ ਇਹ ਨਿਰਵਿਵਾਦਿਤ ਹੈ ਕਿ ਵੇਪਿੰਗ ਕੰਪਨੀਆਂ ਜਾਣ ਬੁੱਝ ਕੇ ਈ – ਸਿਗਰਟ ਦੀ ਮਾੜੀ ਆਦਤ ਲਗਾਉਣ ਲਈ ਬੱਬਲਗਮ , ਕੈਪਟਨ ਕਰੰਚ ਅਤੇ ਕਾਟਨ ਕੈਂਡੀ ਵਰਗੇ ਸਵਾਦਾਂ ਦੀ ਵਰਤੋ ਕਰ ਰਹੀਆਂ ਹਨ। ਇਹ ਇੱਕ ਸਾਰਵਜਨਿਕ ਸਿਹਤ ਸੰਕਟ ਹੈ ਤੇ ਇਹ ਅੱਜ ਖ਼ਤਮ ਹੋ ਗਿਆ ਹੈ। ਨਿਊਯਾਰਕ ਵਿੱਚ ਦੁਕਾਨਾਂ ਤੋਂ ਈ-ਸਿਗਰਟ ਨੂੰ ਹਟਾਉਣ ਲਈ ਹੁਣ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਰੋਕ ਵਿੱਚ ਮੈਂਥੋਲ ਜਾਂ ਤੰਬਾਕੂ- ਫਲੇਵਰ ਵਾਲੀ ਈ – ਸਿਗਰਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਕਿ ਉਹ ਜਲਦ ਹੀ ਈ – ਸਿਗਰਟ ਉਤਪਾਦਾਂ ‘ਤੇ ਰੋਕ ਲਗਾ ਦੇਣਗੇ, ਤਾਂਕਿ ਨੌਜਵਾਨਾਂ ਨੂੰ ਇਸ ਦੀ ਵੱਧਦੀ ਮਾੜੀ ਆਦਤ ਤੋਂ ਰੋਕਿਆ ਜਾ ਸਕੇ। ਈ – ਸਿਗਰਟ ਨਾਲ ਹੁਣ ਤੱਕ ਅਮਰੀਕਾ ‘ਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 450 ਲੋਕ ਫੇਫੜੇ ਦੇ ਰੋਗ ਨਾਲ ਪੀੜਤ ਹਨ।
