ਚਟਪਟੀ ਇਮਲੀ ਨੂੰ ਸਵਾਦ ਨਾਲ ਖਾਣ ਵਾਲਿਆਂ ਲਈ ਖ਼ਬਰ, ਝਲਣਾ ਪੈ ਸਕਦੈ ਨੁਕਸਾਨ

Global Team
3 Min Read

ਨਿਊਜ਼ ਡੈਸਕ: ਇਮਲੀ ਦਾ ਸਵਾਦ ਕਾਫੀ ਚਟਪਟਾ ਹੁੰਦਾ ਹੈ। ਜਿਸ ਕਾਰਨ ਇਸ ਦਾ ਨਾਂ ਸੁਣਦੇ ਹੀ ਮੂੰਹ ‘ਚੋਂ ਪਾਣੀ ਆਉਣ ਲਗਦਾ ਹੈ। ਕਈ ਸਟ੍ਰੀਟ ਫੂਡ ਇਮਲੀ ਤੋਂ ਬਿਨਾਂ ਅਧੂਰੇ ਲੱਗਦੇ ਹਨ। ਇਮਲੀ ਵਿੱਚ ਟਾਰਟਾਰਿਕ ਐਸਿਡ, ਐਸੀਟਿਕ ਐਸਿਡ, ਸੁਕਸੀਨਿਕ ਐਸਿਡ, ਪੈਕਟਿਨ, ਟੈਨਿਨ, ਐਲਕਾਲਾਇਡ, ਫਲੇਵੋਨੋਇਡਸ, ਗਲਾਈਕੋਸਾਈਡ ਪਾਏ ਜਾਂਦੇ ਹਨ। ਮਾਹਿਰ ਨੇ ਦਸਿਆ ਕਿ ਦਿਨ ‘ਚ 10 ਗ੍ਰਾਮ ਇਮਲੀ ਦਾ ਸੇਵਨ ਕਰਨਾ ਸੁਰੱਖਿਅਤ ਹੈ ਪਰ ਜੇਕਰ ਤੁਸੀਂ ਸਵਾਦ ਲਈ ਇਸ ਤੋਂ ਜ਼ਿਆਦਾ ਇਮਲੀ ਖਾਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਝੱਲਣੇ ਪੈ ਸਕਦੇ ਹਨ।

ਦੰਦਾਂ ਦੀਆਂ ਸਮੱਸਿਆਵਾਂ

ਬਹੁਤ ਜ਼ਿਆਦਾ ਖੱਟੀ ਜਾਂ ਤੇਜ਼ਾਬ ਵਾਲੀਆਂ ਚੀਜ਼ਾਂ ਸਾਡੇ ਦੰਦਾਂ ਲਈ ਚੰਗੀ ਨਹੀਂ ਹੁੰਦੀਆਂ, ਜੇਕਰ ਤੁਸੀਂ ਇਮਲੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਦੰਦਾਂ ਦੀ ਬਣਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਦੰਦ ਵੀ ਕਮਜ਼ੋਰ ਹੋ ਸਕਦੇ ਹਨ।

 ਇਮਲੀ ਵਿੱਚ ਟੈਨਿਨ ਸਮੇਤ ਬਹੁਤ ਸਾਰੇ ਅਜਿਹੇ ਮਿਸ਼ਰਣ ਹੁੰਦੇ ਹਨ ਜਿਨ੍ਹਾਂ ਨੂੰ ਹਜ਼ਮ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਂਦੇ ਹੋ ਤਾਂ ਪੇਟ ‘ਚ ਗੈਸਟ੍ਰੋਇੰਟੇਸਟਾਈਨਲ ਟ੍ਰੈਕਟ ‘ਚ ਐਸਿਡ ਦਾ ਪੱਧਰ ਵਧ ਜਾਂਦਾ ਹੈ। ਜਿਸ ਨਾਲ ਪੇਟ ਫੁੱਲਣਾ, ਐਸਿਡ ਰਿਫਲਕਸ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ

- Advertisement -

ਲੋਅ ਬਲੱਡ ਸ਼ੂਗਰ

ਬਹੁਤ ਜ਼ਿਆਦਾ ਇਮਲੀ ਖਾਣ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਘੱਟ ਹੋ ਸਕਦੀ ਹੈ, ਜਿਸ ਕਾਰਨ ਚੱਕਰ ਆਉਣਾ ਅਤੇ ਕਮਜ਼ੋਰੀ ਹੋਣਾ ਆਮ ਗੱਲ ਹੈ। ਜੋ ਲੋਕ ਪਹਿਲਾਂ ਹੀ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਲਈ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਇਮਲੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਗਰਭ ਅਵਸਥਾ

 ਇਮਲੀ ਦਾ ਸੇਵਨ ਗਰਭਵਤੀ ਔਰਤਾਂ ਲਈ ਵੀ ਠੀਕ ਨਹੀਂ ਹੈ ਕਿਉਂਕਿ ਇਸ ਨੂੰ ਜ਼ਿਆਦਾ ਖਾਣ ਨਾਲ ਸਰੀਰ ‘ਚ ਗਰਮੀ ਵਧ ਜਾਂਦੀ ਹੈ, ਜਿਸ ਦਾ ਅਸਰ ਪੇਟ ‘ਚ ਵਧਣ ਵਾਲੇ ਬੱਚਿਆਂ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵੀ ਇਮਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment