ਬੀਜਿੰਗ ਨੇ ਲੱਭੀ ਕੋਰੋਨਾ ਵਾਇਰਸ ਦੀ ਦਵਾਈ, ਬਾਂਦਰਾਂ ਤੇ ਕੀਤਾ ਸਫਲ ਪ੍ਰੀਖਣ

TeamGlobalPunjab
1 Min Read

ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਲੈ ਕੇ ਪੂਰੇ ਹੀ ਵਿਸ਼ਵ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ। ਵੱਡੇ ਵੱਡੇ ਸਾਇੰਸਦਾਨ ਇਸ ਬਿਮਾਰੀ ਦੀ ਦਵਾਈ ਲੱਭਣ ਦੇ ਲਈ ਜੀਅ ਤੋੜ ਯਤਨ ਕਰ ਰਹੇ ਹਨ।ਇਸੇ ਲੜੀ ਤਹਿਤ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ ।ਜਾਣਕਾਰੀ ਮੁਤਾਬਿਕ ਦੀ ਇੱਕ ਕੰਪਨੀ ਦੇ ਵੱਲੋਂ ਦਵਾਈ ਦੀ ਖੋਜ ਕਰ ਲਈ ਗਈ ਹੈ ।ਸਿਨੋਵਾਕ ਬਾਇਓਟੈਕ ਕੰਪਨੀ ਦੁਆਰਾ ਤਿਆਰ ਕੀਤੀ ਗਈ ਇਸ ਦਵਾਈ ਨੂੰ ਬਾਂਦਰਾਂ ਦੀ ਇੱਕ ਜਾਤੀ ਤੇ ਅਜ਼ਮਾਇਆ ਵੀ ਗਿਆ ਹੈ ਜਾਣਕਾਰੀ ਮੁਤਾਬਿਕ ਇਸ ਦਵਾਈ ਦਾ ਪ੍ਰੀਖਣ ਸਫਲ ਰਿਹਾ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਲਦੀ ਹੀ ਇਸ ਦਵਾਈ ਦਾ ਪ੍ਰੀਖਣ ਇਨਸਾਨਾਂ ਤੇ ਵੀ ਕੀਤਾ ਜਾਵੇਗਾ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਢਾਈ ਲੱਖ ਹੋ ਗਈ ਹੈ। ਜਦੋਂ ਕਿ ਸੈਂਤੀ ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਜਿਸ ਦੇ ਚੱਲਦਿਆਂ ਵੱਖ ਵੱਖ ਦੇਸ਼ਾਂ ਦੇ ਡਾਕਟਰਾਂ ਸਾਇੰਸਦਾਨਾਂ ਅਤੇ ਖੋਜਕਰਤਾਵਾਂ ਦੇ ਵੱਲੋਂ ਇਸ ਬਿਮਾਰੀ ਦੀ ਦਵਾਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment