ਨਿਉੂਜਰਸੀ: ਲੈੱਟਸ ਸ਼ੇਅਰ ਏ ਮੀਲ ਸੰਸਥਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ 13 ਨਵੰਬਰ ਨੂੰ ਲੰਗਰ ਦੀ ਸੇਵਾ

TeamGlobalPunjab
3 Min Read

ਨਿਉੂਜਰਸੀ (ਗਿੱਲ ਪ੍ਰਦੀਪ): ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਪਿਛਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੈੱਟਸ ਸ਼ੇਅਰ ਏ ਮੀਲ ਸੰਸਥਾ ਵੱਲੋਂ ਆਉਣ ਵਾਲੀ 13 ਨਵੰਬਰ ਨੂੰ ਨਿਉੂਜਰਸੀ ਦੇ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਵਿਖੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।

ਇਸ ਵਾਰ ਟਰਾਈ ਸਟੇਟ ਦੇ ਸੱਤਰ ਸ਼ੈਲਟਰ ਹੋਮ ਤਕ ਦੱਸ ਹਜ਼ਾਰ ਲੋਕਾਂ ਨੂੰ ਲੰਗਰ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ।  ਤੁਹਾਨੂੰ ਦੱਸ ਦਈਏ ਕਿ ਲੈੱਟਸ ਸ਼ੇਅਰ ਏ ਮੀਲ ਸੰਸਥਾ ਓ ਸੰਸਥਾ ਹੈ ਜੋ ਬਾਬੇ ਨਾਨਕ ਦੇ ਵੀਹ ਰੁਪਏ ਵਾਲੇ ਲੰਗਰ ਵਾਲੀ ਸੇਵਾ ਨੂੰ ਨਿਰੰਤਰ ਚਲਾ ਰਹੀ ਹੈ ਤੇ ਹੋਰ ਕਮਿਊਨਿਟੀਜ਼ ਨੂੰ ਵੀ ਇਸ ਦਾ ਵਧੀਆ ਮੈਸੇਜ ਦੀ ਰਹੀ ਹੈ । ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੇਵਾ ਕਰਦਿਆਂ ਲੈੱਟਸ ਸ਼ੇਅਰ ਏ ਮੀਲ ਸੰਸਥਾ ਨੂੰ ਪੂਰੇ ਦਸ ਸਾਲ ਹੋ ਗਏ ਹਨ ।  ਇਨ੍ਹਾਂ ਦਸਾਂ ਸਾਲਾਂ ਦੇ ਵਕਫ਼ੇ ‘ਚ ਇਸ ਸੰਸਥਾ ਦੇ ਨਾਲ ਬਹੁਤ ਸਾਰੇ ਵਾਲੰਟੀਅਰ ਜੁੜੇ ਹੋਏ ਹਨ ਜੋ ਪੂਰੀ ਸੇਵਾ ਭਾਵਨਾ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਲੰਗਰ ਦੀ ਸੇਵਾ ਕਰਦੇ ਹਨ । ਸਵੇਰ ਤੋਂ ਲੰਗਰ ਤਿਆਰ ਕੀਤਾ ਜਾਂਦਾ ਫਿਰ  ਵਧੀਆ ਤਰੀਕੇ ਨਾਲ ਪੈਕ ਕੀਤਾ ਜਾਂਦਾ ਫਿਰ ਗੱਡੀਆਂ ਚਲਾ ਕੇ ਸ਼ੈਲਟਰ ਹੋਮ ਤੱਕ ਪਹੁੰਚਾਇਆ ਜਾਂਦਾ ਹੈ ।

ਇਸ ਨੇਕ ਕੰਮ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰੇ ਹੀ ਆਪੋ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ । ਇਸ ਦੇ ਨਾਲ ਬਾਕੀ ਕਮਿਊਨਿਟੀਜ਼ ਨੂੰ ਇਕ ਵਧੀਆ ਸੁਨੇਹਾ ਜਾਂਦਾ ਹੈ ਕਿ ਕਿਵੇਂ ਸਿੱਖ ਕਮਿਊਨਿਟੀ ਆਪਣੇ ਗੁਰੂਆਂ ਦੇ ਦੱਸੇ ਸਿਧਾਂਤਾਂ ਅਤੇ ਕਿਰਤ ਕਰੋ ਵੰਡ ਛਕੋ ਵਾਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਆਪਣੇ ਗੁਰੂਆਂ ਦੇ ਉਪਦੇਸ਼ਾਂ ਤੇ ਪਹਿਰਾ ਦਿੰਦੀ ਹੈ । ਲੈੱਟਸ ਸ਼ੇਅਰ ਏ ਮੀਲ ਸੰਸਥਾ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਕਾਰਨ ਜਿੱਥੇ ਨੌਜਵਾਨ ਵਰਗ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਬੱਚੇ ਵੀ ਵਲੰਟੀਅਰ ਹੋਣ ਦੇ ਨਾਤੇ ਇਸ ਸੰਸਥਾ ਦੇ ਨਾਲ ਵੱਡੀ ਮਾਤਰਾ ਚ ਜੁੜ ਰਹੇ ਹਨ।

- Advertisement -

 ਇਸ ਨੇਕ ਕੰਮ ਚ ਬਣਦਾ ਯੋਗਦਾਨ ਪਾਉਣ ਅਤੇ ਸੇਵਾ ਕਰਵਾਉਣ ਲਈ ਸਾਰੇ ਵਾਲੰਟੀਅਰਜ਼ ਵੱਲੋਂ ਸਾਰੀ ਸੰਗਤ ਨੂੰ ਤੇਰਾਂ ਨਵੰਬਰ ਵਾਲੇ ਦਿਨ ਸਮੇਂ ਸੀਟ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ ਹੈ।

ਲੈੱਟਸ ਸ਼ੇਅਰ ਏ ਮੀਲ ਸੰਸਥਾ ਦੇ ਸਾਰੇ ਹੀ ਵਲੰਟੀਅਰਜ਼ ਵਧਾਈ ਦੇ ਪਾਤਰ ਹਨ । ਜਿਨ੍ਹਾਂ ਵੱਲੋਂ ਹਰ ਵਾਰ ਲੰਗਰ ਟੀ ਇਸ ਨਿਸ਼ਕਾਮ ਸੇਵਾ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ। ਆਸ ਕਰਦੇ ਹਾਂ ਕਿ ਇਸ ਵਾਰ ਵੀ ਸਾਰੇ ਰਲ ਮਿਲ ਕੀ ਸੇਵਾ ਭਾਵਨਾ ਦੇ ਨਾਲ ਇਸ ਕੰਮ ਨੂੰ ਕਰਨਗੇ । ਸਭ ਨੂੰ ਬੇਨਤੀ ਹੈ ਕਿ ਆਉਣ ਵਾਲੀ  13 ਤਾਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿਚ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਵਿਖੇ ਪਹੁੰਚ ਕੇ ਨਿਸ਼ਕਾਮ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਓ ਜੀ।

Share this Article
Leave a comment