ਭਾਰਤ ਨੇ ਤਿਆਰ ਕੀਤੀ ਕੋਰੋਨਾ ਦੀ ਦਵਾਈ , ਦਵਾ ਦੇ ਐਮਰਜੇਂਸੀ ਇਸਤੇਮਾਲ ਨੂੰ ਮਿਲੀ ਮਨਜ਼ੂਰੀ

TeamGlobalPunjab
1 Min Read

ਨਵੀਂ ਦਿੱਲੀ : ਭਾਰਤ ਵਲੋਂ ਕੋਰੋਨਾ ਦੇ ਮੁਕਾਬਲੇ ਲਈ ਇੱਕ ਨਵੀਂ ਦਵਾਈ ਇਜਾਦ ਕਰ ਲਈ ਗਈ ਹੈ। ਕੋਰੋਨਾ ਸੰਕਟ ਵਿਚਾਲੇ ਇਹ ਖ਼ਬਰ ਵੱਡੀ ਰਾਹਤ ਵਾਲੀ ਹੈ । ਸ਼ਨਿਚਰਵਾਰ ਨੂੰ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਕੋਰੋਨਾ ਦੇ ਇਲਾਜ ਲਈ ਇਕ ਦਵਾਈ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਡੀਆਰਡੀਓ (DRDO) ਦੇ ਇੰਸਟੀਚਿਊਂਟ ਆਫ ਨਿਊਕਲੀਅਰ ਮੈਡੀਸਨ ਅਲਾਇਡ ਸਾਇੰਸ (INMAS) ਤੇ ਹੈਦਰਾਬਾਦ ਸੈਂਟਰ ਫਾਰ ਸੈਲਿਊਰ ਐਂਡ ਮਾਲੀਕਿਊਲਰ ਬਾਇਓਲਾਜੀ (CCMB) ਨਾਲ ਮਿਲ ਕੇ ਤਿਆਰ ਕੀਤੀ ਹੈ।

ਇਸ ਦਵਾਈ ਨੂੰ ਫ਼ਿਲਹਾਲ 2-deoxy-D-glucose (2-DG) ਦਾ ਨਾਂ ਦਿੱਤਾ ਗਿਆ ਹੈ ਤੇ ਇਸ ਦੀ ਮੈਨੂਫੈਕਚਰਿੰਗ ਦੀ ਜ਼ਿੰਮੇਵਾਰੀ ਹੈਦਰਾਬਾਦ ਸਥਿਤ ਡਾ. ਰੈੱਡੀ ਲੈਬਾਰਟਰੀਜ਼ ਨੂੰ ਦਿੱਤੀ ਗਈ ਹੈ।

ਦਵਾਈ ਦੇ ਕਲੀਨਿਕਲ ਟਰਾਇਲਜ਼ ਸਫ਼ਲ ਸਾਬਿਤ ਹੋਏ ਹਨ। ਦਾਅਵਾ ਹੈ ਕਿ ਜਿਨ੍ਹਾਂ ਮਰੀਜ਼ਾਂ ‘ਤੇ ਇਸ ਦਾ ਟਰਾਇਲ ਕੀਤਾ ਗਿਆ, ਉਨ੍ਹਾਂ ‘ਚ ਤੇਜ਼ੀ ਨਾਲ ਰਿਕਵਰੀ ਦੇਖੀ ਗਈ। ਨਾਲ ਹੀ ਮਰੀਜ਼ਾਂ ਦੀ ਆਕਸੀਜਨ ‘ਤੇ ਨਿਰਭਰਤਾ ਵੀ ਘੱਟ ਹੋ ਗਈ। ਇਸ ਦਵਾਈ ਨੂੰ ਪਾਣੀ ਵਿਚ ਘੋਲ ਕੇ ਪ੍ਰਭਾਵਿਤ ਮਰੀਜ਼ ਨੂੰ ਦਿੱਤਾ ਜਾਂਦਾ ਹੈ।

ਇਸ ਦਵਾ ਬਾਰੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ  ਇਸਤੇਮਾਲ ਨਾਲ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਬਾਕੀ ਮਰੀਜ਼ਾਂ ਦੇ ਮੁਕਾਬਲੇ ਜਲਦੀ ਨੈਗੇਟਿਵ ਹੋ ਰਹੀ ਹੈ, ਯਾਨੀ ਉਹ ਜਲਦ ਠੀਕ ਹੋ ਰਹੇ ਹਨ।

Share this Article
Leave a comment