ਜਾਅਲੀ ਪਾਸਪੋਰਟ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਕਾਬੂ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਮੂਲ ਦੇ 20 ਸਾਲਾ ਨੌਜਵਾਨ ‘ਤੇ ਸਲੋਵੇਨੀਆ ਦਾ ਜਾਅਲੀ ਪਾਸਪੋਰਟ ਦਿਖਾ ਕੇ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ ਹੈ।

ਏਜੰਸੀ ਨੇ ਇੱਕ ਬਿਆਨ ਜਾਰੀ ਕਰਦੇ ਦੱਸਿਆ ਕਿ ਇਹ ਵਿਅਕਤੀ ਘਾਨਾ ਤੋਂ ਆਇਆ ਸੀ ਤੇ ਉਸਨੇ ਵਾਸ਼ਿੰਗਟਨ ਡਿਊਲਸ ਅੰਤਰਰਾਸ਼ਟਰੀ ਹਵਾਈ ਅੱਡੇ (Dulles International Airport) ‘ਤੇ ਅਮਰੀਕੀ ਕਸਟਮ ਅਤੇ ਬਾਰਡਰ ਸੁਰੱਖਿਆ ( ਸੀਬੀਪੀ ) ਅਧਿਕਾਰੀ ਨੂੰ ਸਲੋਵੇਨੀਆ ਦਾ ਪਾਸਪੋਰਟ ਦਿਖਾਇਆ। ਅਧਿਕਾਰੀ ਨੂੰ ਜਦੋਂ ਸ਼ੱਕ ਪਿਆ ਤਾਂ ਉਸ ਨੇ ਦੂੱਜੇ ਅਧਿਕਾਰੀਆਂ ਕੋਲ ਇਸਨੂੰ ਜਾਂਚ ਲਈ ਭੇਜਿਆ।

ਅਧਿਕਾਰੀਆਂ ਵੱਲੋਂ ਜਦੋਂ ਪਾਸਪੋਰਟ ਵਿੱਚ ਗੜਬੜੀ ਪਾਈ ਤੇ ਸਾਹਮਣੇ ਆਇਆ ਕਿ ਵਿਅਕਤੀ ਨੇ ਜਾਅਲੀ ਦਸਤਾਵੇਜ਼ ਦਿਖਾਏ ਹਨ। ਪੁੱਛਗਿਛ ਦੌਰਾਨ ਉਸ ਨੇ ਸਵੀਕਾਰ ਵੀ ਕਰ ਲਿਆ ਕਿ ਉਹ ਭਾਰਤੀ ਨਾਗਰਿਕ ਹੈ ਅਤੇ ਇਹ ਦਸਤਾਵੇਜ਼ ਉਸਦੇ ਨਹੀਂ ਹਨ।

- Advertisement -

ਸੀਬੀਪੀ (U.S. Customs and Border Protection) ਨੇ ਕਿਹਾ ਕਿ ਧੋਖਾਧੜੀ ਕਰ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨਾ ਅਮਰੀਕੀ ਇਮੀਗਰੇਸ਼ਨ ਕਾਨੂੰਨ ਦਾ ਗੰਭੀਰ ਉਲੰਘਣ ਹੈ ਜਿਸ ਦੇ ਚਲਦਿਆਂ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ। ਫਿਲਹਾਲ ਏਜੰਸੀ ਵੱਲੋਂ ਹਾਲੇ ਤੱਕ ਵਿਅਕਤੀ ਦੀ ਕੋਈ ਵੀ ਜਾਣਕਾਰੀ ਉਜਾਗਰ ਨਹੀਂ ਕੀਤੀ ਗਈ ਹੈ।

Share this Article
Leave a comment