ਕਮਲਾ ਹੈਰਿਸ ਦਾ ਵੱਡਾ ਦਾਅਵਾ, ਭਾਰਤੀਆਂ ਸਣੇ 1 ਕਰੋੜ ਤੋਂ ਵੱਧ ਪਰਵਾਸੀਆਂ ਨੂੰ ਮਿਲੇਗੀ ਰਾਹਤ

TeamGlobalPunjab
2 Min Read

ਵਾਸ਼ਿੰਗਟਨ – ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ, ਕਮਲਾ ਹੈਰਿਸ ਨੇ ਬੀਤੇ ਮੰਗਲਵਾਰ ਨੂੰ ਕਿਹਾ ਹੈ ਕਿ, “ਮੈਂ ਅਮਰੀਕੀ ਸੰਸਦ ‘ਚ ਇੱਕ ਬਿੱਲ ਪੇਸ਼ ਕਰਾਗੀ, ਜਿਸ ਨਾਲ ਉਹਨਾਂ 1.1 ਮਿਲੀਅਨ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲੇਗੀ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹਨ।” ਅਮਰੀਕਾ ‘ਚ 6.3 ਲੱਖ ਭਾਰਤੀ ਹਨ, ਜੋ ਕਿ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਹਨ ਤੇ 2010 ਤੋਂ ਬਾਅਦ ਇਹਨਾਂ ‘ਚ 72 ਪ੍ਰਤੀਸ਼ਤ ਵਾਧਾ ਹੋਇਆ ਹੈ।

ਜਾਣਕਾਰੀ ਅਨੁਸਾਰ ਟਵਿੱਟਰ ‘ਤੇ ਕਮਲਾ ਨੇ ਕਿਹਾ ਕਿ ਅਹੁਦਾ ਸੰਭਾਲਦੇ ਹੀ, ਮੇਰੀ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਪਹਿਲੀ ਕੋਸ਼ਿਸ਼ ਹੋਵੇਗੀ ਕਿ ਕੋਰੋਨਾ ਵਾਇਰਸ ਤੋਂ ਅਮਰੀਕੀ ਲੋਕਾਂ ਦੀ ਜਾਨ ਨੂੰ ਬਚਾਇਆ ਜਾਵੇ ਤੇ ਪਹਿਲੇ ਦਿਨ ਤੋਂ ਹੀ ਇਸ ਕੰਮ ਨੂੰ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਕਮਲਾ ਨੇ ਪੈਰਿਸ ਜਲਵਾਯੂ ਸਮਝੌਤੇ ‘ਚ ਸ਼ਾਮਲ ਹੋਣ ਦੀ ਗੱਲ ਵੀ ਕਹੀ ਜਿਸ ‘ਚ ਟਰੰਪ ਦਾ ਪ੍ਰਸ਼ਾਸਨ ਪਿੱਛੇ ਹੱਟ ਗਿਆ ਸੀ।

ਦੱਸ ਦਈਏ ਡ੍ਰੀਮਰਜ਼ (ਪ੍ਰਵਾਸੀ ਨਾਗਰਿਕ) ਐਕਟ ਦੇ ਤਹਿਤ, ਬਹੁਤ ਸਾਰੇ ਨੌਜਵਾਨ ਪ੍ਰਵਾਸੀ ਹਨ ਜੋ ਅਮਰੀਕਾ ਦੇ ਵਿਕਾਸ ‘ਚ ਭਾਗੀਦਾਰੀ ਤੇ ਰਾਹਤ ਦੇ ਯੋਗ ਹਨ ਤੇ ਜਿਨ੍ਹਾਂ ਦੇ ਬੱਚੇ ਸਿੱਖਿਆ ਦੇ ਹੱਕਦਾਰ ਹਨ। ਅਜਿਹੇ ਲੋਕਾਂ ਨੂੰ ਅਮਰੀਕਾ ਚੋਂ ਕੱਢੇ ਜਾਣ ਦੇ ਡਰ ਤੋਂ ਬਿਨਾਂ ਕੰਮ ਕਰਨ ਦਾ ਹੱਕ ਦਿੱਤਾ ਜਾਵੇਗਾ।

ਇਸਦੇ ਨਾਲ ਹੀ ਟਰੰਪ ਪ੍ਰਸ਼ਾਸਨ ਕੋਲ 2 ਰਾਹ ਹਨ ਜਾਂ ਤਾਂ ਟਰੰਪ ਪ੍ਰਸ਼ਾਸਨ ਅਦਾਲਤ ‘ਚ ਜਾ ਕੇ ਇਸ ਫੈਸਲੇ ਦੇ ਖਿਲਾਫ ਅਪੀਲ ਕਰੇਗਾ ਜਾਂ ਫਿਰ ਸੁਪਰੀਮ ਕੋਰਟ ‘ਚ ਇਹ ਲਾਗੂ ਹੋਣ ਤੋਂ ਰੋਕੇਗਾ। ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਨੇ, ਬਰਾਕ ਓਬਾਮਾ ਪ੍ਰਸ਼ਾਸਨ ਵਲੋਂ ਬਣਾਏ ਚਾਈਲਡਹੁਡ ਡਿਫਰਡ ਐਕਸ਼ਨ (ਡੀਏਸੀਏ) ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਦਾਲਤ ਵਲੋਂ ਇਸਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ।

Share this Article
Leave a comment