ਸੀਨੀਅਰ ਕਾਂਗਰਸੀ ਨੇਤਾ ਦੇ ਅਸਤੀਫਾ ਦੇਣ ‘ਤੇ ਗਰਮਾਈ ਸਿਆਸਤ! ਦੇਖੋ ਕੀ ਬੋਲੇ ਰਾਜਸਥਾਨ ਦੇ ਮੁੱਖ ਮੰਤਰੀ

TeamGlobalPunjab
1 Min Read

ਭੁਪਾਲ : ਕਾਂਗਰਸ ਦੇ ਸੀਨੀਅਰ ਨੇਤਾ ਜੋਤੀਰਾਦਿੱਤਿਆ ਸਿੰਧੀਆ ਦੇ ਅਸਤੀਫਾ ਦੇਣ ਤੋਂ ਬਾਅਦ ਸੱਤਾ ਗਰਮਾ ਗਈ ਹੈ। ਇਸ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਵੀ ਟਵੀਟ ਕੀਤਾ ਹੈ।  ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਸਿੰਧੀਆ ਨੇ ਲੋਕਾਂ ਦੇ ਵਿਸ਼ਵਾਸ ਦੇ ਨਾਲ ਨਾਲ ਵਿਚਾਰਧਾਰਾ ਦੇ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਇਹ ਵੀ ਲਿਖਿਆ ਕਿ ਅਜਿਹੇ ਲੋਕ ਸੱਤਾ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੇ।

- Advertisement -

ਦੱਸ ਦਈਏ ਕਿ ਗਹਿਲੋਤ ਨੇ ਇੱਕ ਹੋਰ ਟਵੀਟ ਵੀ ਕੀਤਾ ਹੈ। ਉਸ ਵਿੱਚ ਉਨ੍ਹਾਂ ਲਿਖਿਆ ਕਿ ਰਾਸ਼ਟਰੀ ਸੰਕਟ ਸਮੇਂ ਭਾਜਪਾ ਨਾਲ ਹੱਥ ਮਿਲਾਉਣਾ ਨੇਤਾਵਾਂ ਦੀ ਮਿਲੀ ਜੁਲੀ ਰਾਜਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਅਰਥ ਵਿਵਸਥਾ, ਲੋਕਤੰਤਰਿਕ ਸਥਾਨਾਂ, ਸਮਾਜਿਕ ਤਾਨੇ ਬਾਣੇ ਅਤੇ ਨਿਆਪਾਲਿਆ ਨੂੰ ਬਰਬਾਦ ਕਰ ਰਹੀ ਹੋਵੇ।

ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਈ ਰਿਪੋਰਟਾਂ ਦੀ ਜੇਕਰ ਮੰਨੀਏ ਤਾਂ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਹੋਰ ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ।

- Advertisement -

Share this Article
Leave a comment