ਮਸ਼ਹੂਰ ਗਾਇਕਾ ਨੇਹਾ ਕੱਕੜ ਬਾਰੇ ਪਿਛਲੇ ਦਿਨੀਂ ਇਹ ਖਬਰ ਚਰਚਾ ‘ਚ ਰਹੀ ਕਿ ਉਨ੍ਹਾਂ ਦਾ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋ ਗਿਆ ਹੈ। ਨੇਹਾ ਨੇ ਇਸ ਬੁਰੇ ਸਮੇਂ ਤੋਂ ਨਿਕਲਣ ਲਈ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਿਸ ‘ਚ ਉਹ ਖੁਸ਼ ਤੇ ਮਸਤੀ ਕਰਦੀ ਨਜ਼ਰ ਆ ਰਹੀ ਸੀ ਪਰ ਇੰਝ ਲਗ ਰਿਹਾ ਹੈ ਕਿ ਉਹ ਆਪਣੇ ਦਰਦ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ।
ਇਸ ਦਾ ਅੰਦਾਜ਼ਾ ਉਸਦੀ ਹਾਲ ਹੀ ‘ਚ ਕੀਤੀ ਗਈ ਪੋਸਟ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਨੇਹਾ ਨੇ ਕਬੂਲ ਕੀਤਾ ਹੈ ਕਿ ਉਹ ਡਿਪਰੈਸ਼ਨ ‘ਚ ਹੈ। ਨੇਹਾ ਨੇ ਆਪਣਾ ਦਰਦ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ। ਨੇਹਾ ਨੇ ਉਨ੍ਹਾਂ ਲੋਕਾਂ ਨੂੰ ਵੀ ਜਮਕੇ ਫਟਕਾਰ ਵੀ ਲਗਾਈ ਹੈ, ਜੋ ਉਨ੍ਹਾਂ ਦੀ ਜਿ਼ੰਦਗੀ ‘ਚ ਬੁਰਾ ਪ੍ਰਭਾਵ ਪਾ ਰਹੇ ਹਨ।
ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ `ਤੇ ਲਿਖਿਆ- ‘ਹਾਂ, ਮੈਂ ਡਿਪਰੈਸ਼ਨ ‘ਚ ਹਾਂ। ਇਸ ਦੁਨੀਆ ਦੇ ਸਾਰੇ ਨੇਗੇਟਿਵ ਲੋਕਾਂ ਦਾ ਧੰਨਵਾਦ। ਤੁਸੀਂ ਲੋਕ ਮੈਨੂੰ ਜ਼ਿੰਦਗੀ ਦਾ ਸਭ ਤੋਂ ਖਰਾਬ ਦੌਰ ਦੇਣ ‘ਚ ਸਫਲ ਰਹੇ। ਮੁਬਾਰਕ ਹੋ, ਤੁਸੀਂ ਸਫਲ ਰਹੇ। ਮੈਂ ਤੁਹਾਨੂੰ ਇਕ ਗੱਲ ਸਾਫ ਕਰਨਾ ਚਾਹੁੰਦੀ ਹਾਂ ਕਿ ਅਜਿਹਾ ਕਿਸੇ ਇਕ ਜਾਂ ਦੋ ਲੋਕਾਂ ਕਾਰਨ ਨਹੀਂ ਹੈ, ਇਹ ਉਸ ਦੁਨੀਆ ਕਾਰਨ ਹੈ ਜੋ ਮੈਨੂੰ ਮੇਰੀ ਨਿੱਜੀ ਜਿ਼ੰਦਗੀ ਵੀ ਜਿਉਣ ਨਹੀਂ ਦੇ ਰਹੇ’। ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਨਿੱਜੀ ਜਿ਼ੰਦਗੀ `ਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਤਰ੍ਹਾਂ ਖਬਰ ਲਈ ਹੈ।
ਜ਼ਿਕਰਯੋਗ ਹੈ ਕਿ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲੋਂ ਤੋੜ ਵਿਛੋੜੇ ਦੇ ਬਾਅਦ ਇਕ ਭਾਵੁਕ ਪੋਸਟ ਵੀ ਲਿਖੀ ਸੀ। ਨੇਹਾ ਕੱਕੜ ਨੇ ਲਿਖਿਆ ਮੈਨੂੰ ਨਹੀਂ ਪਤਾ ਸੀ ਕਿ ਇਸ ਦੁਨੀਆ `ਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ। ਖੈਰ ਸਭ ਕੁਝ ਗੁਆ ਕੇ ਹੋਸ਼ `ਚ ਹੁਣ ਆਈ, ਤਾਂ ਕੀ ਕੀਤਾ… ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ `ਚ ਜੋ ਮਿਲਿਆ… ਮੈਂ ਦੱਸ ਵੀ ਨਹੀਂ ਸਕਦੀ ਵੀ ਕੀ ਮਿਲਿਆ।
ਹੱਥ ਜੋੜ੍ਹ ਕੇ ਬੋਲੀ ਨੇਹਾ ਕੱਕੜ, ਪਲੀਜ਼ ਮੈਨੂੰ ਜਿਉਣ ਦਿਓ ਮੈਂ ਡਿਪਰੈਸ਼ਨ ‘ਚ ਹਾਂ
Leave a comment
Leave a comment