ਵਫਾਦਾਰੀ ਦੀ ਇੱਕ ਅਜਿਹੀ ਮਿਸਾਲ ਕਿ ਪੜ੍ਹ ਕੇ ਤੁਹਾਡੇ ਵੀ ਰੌਂਗਟੇ ਹੋ ਜਾਣਗੇ ਖੜ੍ਹੇ

TeamGlobalPunjab
3 Min Read

ਜਾਨਵਰਾਂ ਦੇ ਵਿੱਚੋਂ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫਾਦਾਰ ਜਾਨਵਰ ਸਮਝਿਆਂ ਵੀ ਜਾਂਦਾ ਹੈ ਤੇ ਲਗਭਗ ਹਰ ਵਾਰ ਹੁੰਦਾ ਵੀ ਇੰਝ ਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੀ ਮਿਲੀ ਤਾਜ਼ਾ ਮਿਸਾਲ ਨੇ ਜਿੱਥੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਹੀ ਭਾਵੁਕ ਵੀ ਕਰ ਦਿੱਤਾ ਹੈ। ਦਰਅਸਲ ਇਹ ਤਾਜ਼ਾ ਮਿਸਾਲ ਥਾਈਲੈਂਡ ਦੀ ਹੈ ਇੱਥੇ ਇੱਕ ਕੁੱਤੇ ਨੂੰ ਉਸ ਦਾ ਮਾਲਕ ਛੱਡ ਕਿ ਚਲਾ ਗਿਆ ਸੀ ਤਾਂ ਉਹ ਇਸ ਉਮੀਦ ‘ਤੇ ਚਾਰ ਸਾਲ ਤੱਕ ਉਸੇ ਥਾਂ ‘ਤੇ  ਖੜ੍ਹਾ ਰਿਹਾ ਕਿ ਉਸ ਦਾ ਮਾਲਕ ਵਾਪਸ ਜਰੂਰ ਆਵੇਗਾ ਤੇ ਹੋਇਆ ਵੀ ਅਜਿਹਾ ਹੀ।

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਕੁੱਤੇ ਦਾ ਨਾਲ ਲੀਓ ਹੈ ਅਤੇ ਇਹ ਥਾਈਲੈਂਡ ਦੇ ਖੋਨ ਕੇਇਨ ਸ਼ਹਿਰ ‘ਚ ਸੜਕ ਦੇ ਕਿਨਾਰੇ ਖੜ੍ਹਾ ਹੋ ਕੇ ਆਪਣੇ ਮਾਲਕ ਦਾ ਇੰਤਜਾਰ ਕਰਦਾ ਸੀ। ਜਾਣਕਾਰੀ ਮੁਤਾਬਿਕ ਸਥਾਨਕ ਵਸਨੀਕ ਪਹਿਲਾਂ ਇਹ ਸਮਝਿਆ ਕਰਦੇ ਸਨ ਕਿ ਇਹ ਕੁੱਤਾ ਕੋਈ ਅਵਾਰ ਕੁੱਤਾ ਹੈ ਪਰ ਜਦੋਂ ਉਹੀਓ ਕੁੱਤਾ ਤਿੰਨ ਚਾਰ ਮਹੀਨੇ ਤੱਕ ਉਸੇ ਥਾਂ ਤੋਂ ਨਾਂ ਹਿੱਲਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ। ਇਸ ਤੋਂ ਬਾਅਦ ਰਾਹਗੀਰਾਂ ਨੇ ਕੁੱਤੇ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਅਤੇ ਇਸ ਕਾਰਨ ਉਹ ਕੁੱਤਾ ਚਰਚਾ ਦਾ ਵਿਸ਼ਾ ਬਣ ਗਿਆ। ਪਤਾ ਇਹ ਵੀ ਲੱਗਿਆ ਹੈ ਕਿ ਇਸ ਦੌਰਾਨ ਇੱਕ ਔਰਤ ਲੀਓ ਨੂੰ ਆਪਣੇ ਘਰ ਵੀ ਲੈ ਗਈ ਸੀ ਪਰ ਕੁਝ ਦਿਨ ਬਾਅਦ ਲੀਓ ਉੱਥੋਂ ਫਿਰ ਭੱਜ ਆਇਆ ਅਤੇ ਮੁੜ ਉਸੇ ਜਗ੍ਹਾ ਆ ਕੇ ਬੈਠ ਗਿਆ। ਇਸ ਤੋਂ ਉਸ ਔਰਤ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਲੀਓ ਨੂੰ ਕਿਸੇ ਦਾ ਇੰਤਜਾਰ ਹੈ ਤਾਂ ਉਹ ਮੁੜ ਲੀਓ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ ਬਲਕਿ ਉੱਥੇ ਹੀ ਲੀਓ ਨੂੰ ਹਰ ਦਿਨ ਖਾਣਾ ਦੇ ਕੇ ਜਾਂਦੀ।

ਜਾਣਕਾਰੀ ਮੁਤਾਬਿਕ ਇਸ ਦੌਰਾਨ ਜਦੋਂ ਲੀਓ ਦੀ ਵਾਇਰਲ ਹੋ ਰਹੀ ਤਸਵੀਰ ਉਸ ਦੀ ਮਾਲਕ ਨੇ ਦੇਖੀ ਤਾਂ ਉਹ ਭਾਵੁਕ ਹੋ ਗਈ ਅਤੇ ਲੀਓ ਨੂੰ ਲੈਣ ਲਈ ਉਸ ਜਗ੍ਹਾ ਆਈ ਜਿੱਥੇ ਲੀਓ ਬੈਠਾ ਸੀ। ਇਸ ਦੌਰਾਨ ਲੀਓ ਦੀ ਮਾਲਕ ਨੇਂਗ ਨੋਈ ਨੇ ਦੱਸਿਆ ਕਿ 16 ਫਰਵਰੀ 2015 ਨੂੰ ਉਹ ਆਪਣੇ ਪਤੀ ਨਾਲ  ਗੱਡੀ ‘ਤੇ ਕਿਤੇ ਜਾ ਰਹੇ ਸਨ ਇਸ ਦੌਰਾਨ ਜਦੋਂ ਗੱਡੀ ਸਿਗਨਲ ‘ਤੇ ਰੁਕੀ ਤਾਂ ਲੀਓ ਗੱਡੀ ‘ਚੋਂ ਬਾਹਰ ਨਿੱਕਲ ਗਿਆ ਅਤੇ ਉਨ੍ਹਾਂ ਨੂੰ ਨਹੀਂ ਮਿਲਿਆ। ਨੇਂਗ ਨੇ ਦੱਸਿਆ ਕਿ ਇਸ ਦੌਰਾਨ ਉਹ ਮੁੜ ਵਾਪਸ ਉਸ ਨੂੰ ਲੱਭਣ ਵੀ ਆਏ ਸਨ ਪਰ ਲੀਓ ਨਹੀਂ ਮਿਲਿਆ।

Share this Article
Leave a comment