ਐਲੀ ਮਾਂਗਟ ਤੋਂ ਬਾਅਦ ਸਿੱਪੀ ਗਿੱਲ ਦੀਆਂ ਵਧੀਆਂ ਮੁਸ਼ਕਲਾਂ, ਜਾਣਾ ਪਵੇਗਾ ਜੇਲ੍ਹ?

TeamGlobalPunjab
1 Min Read

ਮੋਗਾ : ਪੰਜਾਬੀ ਗਾਇਕ ਐਲੀ ਮਾਂਗਟ ਤੋਂ ਬਾਅਦ ਹੁਣ ਗਾਇਕ ਸਿੱਪੀ ਗਿੱਲ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ। ਦਰਅਸਲ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਖਿਲਾਫ ਪ੍ਰੋ. ਪੰਡਿਤ ਰਾਉ ਧਰੇਨਵਰ ਵੱਲੋਂ ਥਾਣਾ ਮਹਿਣਾ ‘ਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਪ੍ਰੋ. ਪੰਡਿਤ ਰਾਉ ਦਾ ਕਹਿਣਾ ਹੈ ਕਿ ਸਿੱਪੀ ਗਿੱਲ ਨੇ ਆਪਣੇ  ਗੀਤ “ਗੁੰਡਾਗਰਦੀ” ਰਾਹੀਂ ਹਾਈਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।

ਥਾਣਾ ਮਹਿਣਾ ਦੇ ਐੱਸਐੱਚਓ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਪ੍ਰੋ. ਪੰਡਿਤ ਰਾਉ ਧਰਨੇਵਰ ਵੱਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਖਿਲਾਫ ਥਾਣਾ ਮਹਿਣਾ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਗਾਇਕ ਸਿੱਪੀ ਗਿੱਲ ਨੇ ਆਪਣੇ ਗੀਤ “ਗੁੰਡਾਗਰਦੀ” ‘ਚ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਗਾਇਕ ਸਿੱਪੀ ਗਿੱਲ ਖਿਲਾਫ ਧਾਰਾ 153-ਏ/117/505 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share this Article
Leave a comment