ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਤੀਜਿਆਂ ਦਾ ਹਾਲ ਸੁਣ ਕੈਮਰੇ ਸਾਹਮਣੇ ਭੁੱਬਾਂ ਮਾਰ ਮਾਰ ਰੋ ਕੇ ਮਸ਼ਹੂਰ ਹੋਏ ਨੀਟੂ ਸ਼ਟਰਾਂਵਾਲੇ ਨੇ ਇਸ ਵਾਰ ਇੱਕ ਹੋਰ ਨਵਾਂ ਪੈਂਤੜਾ ਅਪਣਾਇਆ ਹੈ। ਦਰਅਸਲ ਅੱਜ ਪੰਜਾਬ ਅੰਦਰ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਜਿਸ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਲੋਕਾਂ ਦਾ ਧਿਆਨ ਸਿਰਫ ‘ਤੇ ਸਿਫਰ ਨਤੀਜਿਆਂ ‘ਤੇ ਟਿਕਿਆ ਹੋਇਆ ਹੈ। ਇਸੇ ਮਾਹੌਲ ਵਿੱਚ ਨੀਟੂ ਨੇ ਕੈਮਰੇ ਸਾਹਮਣੇ ਆ ਕੇ ਕਈ ਅਹਿਮ ਖੁਲਾਸੇ ਕੀਤੇ। ਨੀਟੂ ਨੇ ਦੋਸ਼ ਲਾਇਆ ਕਿ ਦੂਜੀਆਂ ਪਾਰਟੀਆਂ ਵੱਲੋਂ ਉਸ ਦੀਆਂ ਫਾਇਲਾਂ ਜਾਣ ਬੁੱਝ ਕੇ ਰਿਜੈਕਟ ਕਰਵਾਈਆਂ ਗਈਆਂ। ਨੀਟੂ ਸ਼ਟਰਾਂਵਾਲੇ ਨੇ ਕੈਮਰੇ ਸਾਹਮਣੇ ਆਪਣੇ ਕੱਪੜੇ ਫਾੜ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਬਿਲਕੁਲ ਖਰਾਬ ਹੁੰਦੇ ਜਾ ਰਹੇ ਹਨ।