ਬਰਖਾਸਤਗੀ ਦੇ ਦਿਨ ਘਰੋਂ ਨਿਕਲਿਆ ਰਾਜਜੀਤ ਸਿੰਘ ਹੁੰਦਲ, ਸਪੈਸ਼ਲ ਟਾਸਕ ਫੋਰਸ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ

navdeep kaur
2 Min Read

ਚੰਡੀਗੜ੍ਹ : ਕੁੱਝ ਦਿਨ ਪਹਿਲਾਂ ਰਾਜਜੀਤ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਤੇ ਆਮਦਨੀ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਜੀਤ ਦੀ ਜਾਇਦਾਦ ਨੂੰ ਲੈ ਕੇ ਜੋ ਵੇਰਵਾ ਸਾਹਮਣੇ ਆਇਆ ਹੈ ਉਸ ਨੂੰ ਲੈ ਕੇ ਜਾਂਚ ਅੱਗੇ ਵਧਾਈ ਜਾਵੇਗੀ। ਅਗਲੇ ਹਫ਼ਤੇ ਤੋਂ ਜਾਇਦਾਦਾਂ ਦੀ ਪੈਮਾਇਸ਼ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਲਈ ਵਿਜੀਲੈਂਸ ਵੱਲੋਂ ਇਕ ਟੀਮ ਬਣਾਈ ਗਈ ਹੈ।
ਦੱਸ ਦਿੰਦੇ ਹਾਂ ਕਿ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਹਾਲੇ ਵੀ ਪੁਲਿਸ ਗਿ੍ਰਫ਼ਤ ’ਚੋਂ ਬਾਹਰ ਹੈ। ਹੁੰਦਲ ਨੂੰ ਫੜਨ ਲਈ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਬੀਤੀ 16 ਅਪ੍ਰੈਲ ਨੂੰ ਰਾਜਜੀਤ ਬਰਖਾਸਤਗੀ ਤੋਂ ਬਾਅਦ ਆਪਣੇ ਘਰ ਤੋਂ ਬੈਗ ਲੈ ਕੇ ਨਿਕਲ ਗਿਆ ਸੀ। ਰਾਜਜੀਤ ਨਾ ਤਾਂ ਆਪਣੇ ਨਾਲ ਮੋਬਾਈਲ ਫੋਨ ਲੈ ਕੇ ਗਿਆ ਤੇ ਨਾ ਹੀ ਗਨਮੈਨ। ਪੁਲਿਸ ਦੇ ਹੱਥ ਕੁਝ ਸੀਸੀਟੀਵੀ ਫੁਟੇਜ ਲੱਗੀਆਂ ਹਨ। ਇਸ ਤੋਂ ਬਾਅਦ ਦੀ ਜਾਂਚ ਅੱਗੇ ਵਧ ਰਹੀ ਹੈ। ਜਾਂਚ ਟੀਮਾਂ ਵੱਲੋਂ ਰਾਜਜੀਤ ਦੇ ਫੋਨ ਡਿਟੇਲ ਕੱਢੀ ਜਾ ਰਹੀ ਹੈ। ਪੁਲਿਸ ਦੇ ਹੱਥ ਕੁਝ ਨੰਬਰ ਲੱਗੇ ਹਨ। ਕੁਝ ਲੋਕਾਂ ਨੂੰ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਲਈ ਸੱਦ ਸਕਦੀ ਹੈ। ਅਧਿਕਾਰੀਆਂ ਮੁਤਾਬਕ ਰਾਜਜੀਤ ਨੂੰ ਫੜਨ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਮੁਲਜ਼ਮ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਉਸ ਖ਼ਿਲਾਫ਼ ਐੱਲਓਸੀ ਪਹਿਲਾਂ ਹੀ ਐੱਸਟੀਐੱਫ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਨੇ ਆਪਣੀ ਧੀ , ਰਿਸ਼ਤੇਦਾਰਾਂ ਤੇ ਆਪਣੀ ਘਰਵਾਲ਼ੀ ਦੇ ਨਾਮ ‘ਤੇ ਕਈ ਥਾਵਾਂ ਤੋਂ ਪੈਸੇ ਵੀ ਲਏ ਸਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment