ਨਿਊਜ਼ ਡੈਸਕ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੀ ਹੈ। ਨੀਰੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1998 ਦੇ ‘ਚ ‘ਮੈਂ ਸੋਲਹ ਬਰਸ ਕੀ’ ਮੂਵੀ ਤੋਂ ਕੀਤੀ। ਜਿਸ ਵਿਚ ਨੀਰੂ ਨੇ ਟੀਨਾ ਦਾ ਕਿਰਦਾਰ ਨਿਭਾਇਆ। ਜਿਸ ਤੋਂ ਬਾਅਦ ਨੀਰੂ ਨੇ ਕਦੇ ਮੁੜ ਕੇ ਨਹੀਂ ਦੇਖਿਆ ਤੇ ਉਹ ਸਫਲਤਾ ਦੀ ਪੌੜੀਆਂ ਚੜਦੀ ਗਈ।
ਹੁਣ ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ‘ਚ ਕਦਮ ਰੱਖਣ ਜਾ ਰਹੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੱਕ ਪੋਸਟ ਕਰਕੇ ਸਾਂਝੀ ਕੀਤੀ ਹੈ।
ਅਦਾਕਾਰਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਹਮੇਸ਼ਾ ਹੀ ਸਖ਼ਤ ਮਿਹਨਤ ਕੀਤੀ ਤੇ ਤਾਕਤ ਦੇ ਨਾਲ ਸੰਘਰਸ਼ ਕੀਤਾ। ਜਿਸ ਤੋਂ ਬਾਅਦ ਮੈਂ ਖੁਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਣ ਅਤੇ ਵਿਸ਼ਵਾਸ਼ ਕਰਨ ਵਾਲੀ ਦੁਨੀਆ ਵਿੱਚ ਗੁਆਚ ਜਾਣ ਦੇ ਲਈ ਅਤੇ ਲੜਨ ਦੇ ਲਈ ਪ੍ਰੇਰਿਆ’।
ਇਸ ਤੋਂ ਅੱਗੇ ਨੀਰੂ ਨੇ ਲਿਖਿਆ ਪੋਸਟ ਨੂੰ ਸਾਂਝਾ ਕਰਦੇ ਹੋਏ ਮੇਰੇ ਕੋਲ ਸ਼ਬਦਾਂ ਦੀ ਕਮੀ ਹੈ ਕਿ ਜ਼ਿੰਦਗੀ ਨੇ ਮੈਨੂੰ ਸਿਨੇਮਾ ਦੀ ਦੁਨੀਆ ‘ਚ ਅਜਿਹੇ ਖੂਬਸੂਰਤ ਅਨੁਭਵ ਦਿੱਤੇ ਅਤੇ ਸਿਨੇਮਾ ਵੀ ਮੈਨੂੰ ਪਿਆਰ ਕਰਦਾ ਹੈ। ਮੈਂ ਆ ਗਈ ਹਾਂ, ਹਾਲੀਵੁੱਡ ‘ਚ ਤੁਹਾਡਾ ਸਵਾਗਤ ਹੈ’।
View this post on Instagram
ਨੀਰੂ ਬਾਜਵਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਸੋਨਮ ਬਾਜਵਾ, ਹਿਮਾਂਸ਼ੀ ਖੁਰਾਨਾ, ਰਾਣਾ ਰਣਬੀਰ, ਸਰਗੁਣ ਮਹਿਤਾ ਸਣੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਵਧਾਈ ਦਿੱਤੀ ਹੈ।