ਕੀ ਅਕਸ਼ੈ ਕੁਮਾਰ ਨੇ ਕਪਿਲ ਸ਼ਰਮਾ ਸ਼ੋਅ ‘ਤੇ ਆਉਣ ਤੋਂ ਕੀਤਾ ਇਨਕਾਰ? ਅਰਚਨਾ ਪੂਰਨ ਸਿੰਘ ਨੇ ਦੱਸਿਆ ਸੱਚ

TeamGlobalPunjab
3 Min Read

ਮੁੰਬਈ- ‘ਦਿ ਕਪਿਲ ਸ਼ਰਮਾ ਸ਼ੋਅ’ ਟੀਵੀ ਦੇ ਮਸ਼ਹੂਰ ਸ਼ੋਅ ਵਿੱਚੋਂ ਇੱਕ ਹੈ। ਫਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਹਰ ਹਫਤੇ ਵੱਡੇ-ਵੱਡੇ ਕਲਾਕਾਰ ਸ਼ੋਅ ‘ਚ ਨਜ਼ਰ ਆਉਂਦੇ ਹਨ। ਅਕਸ਼ੈ ਕੁਮਾਰ ਸਾਲ ‘ਚ 4-5 ਫਿਲਮਾਂ ਕਰਦੇ ਹਨ ਅਤੇ ਹਰ ਵਾਰ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਚ ਜਾਂਦੇ ਹਨ। ਅਕਸ਼ੈ ਆਪਣੇ ਸਪਾਟ ਜਵਾਬ ਨਾਲ ਕਪਿਲ ਸ਼ਰਮਾ ਦੀ ਬੋਲਤੀ ਬੰਦ ਕਰ ਦਿੰਦੇ ਹਨ। ਪਰ ਇਸ ਦੌਰਾਨ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਉਹ ਆਪਣੀ ਅਗਲੀ ਫਿਲਮ ‘ਬੱਚਨ ਪਾਂਡੇ’ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਚ ਨਹੀਂ ਜਾਣਗੇ।

ਹੁਣ ਇਸ ਪੂਰੇ ਮਾਮਲੇ ‘ਤੇ ਅਰਚਨਾ ਪੂਰਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਕਪਿਲ ਸ਼ਰਮਾ ਪੀਐਮ ਨਰਿੰਦਰ ਮੋਦੀ ਦੇ ਉਸ ਇੰਟਰਵਿਊ ਦਾ ਹਵਾਲਾ ਦਿੰਦੇ ਹਨ ਜੋ ਅਕਸੈ ਕੁਮਾਰ ਨੇ ਲਈ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਕਸੈ ਕੁਮਾਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਖੁਸ਼ ਨਹੀਂ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦੇ ਪ੍ਰਮੋਸ਼ਨ ਦੇ ਸਬੰਧ ਵਿੱਚ ਕਪਿਲ ਦੇ ਸ਼ੋਅ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਸ਼ੋਅ ‘ਚ ਜੱਜ ਦੇ ਰੂਪ ‘ਚ ਨਜ਼ਰ ਆ ਰਹੀ ਅਰਚਨਾ ਪੂਰਨ ਸਿੰਘ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਅਰਚਨਾ ਨੇ ਹੱਸਦਿਆਂ ਕਿਹਾ, ‘ਹਾਹਾਹਾ… ਉਹ ਸਾਡੇ ਸ਼ੋਅ ‘ਤੇ ਆਉਣ ਤੋਂ ਕਦੇ ਇਨਕਾਰ ਨਹੀਂ ਕਰੇਗਾ।’ ਉਨ੍ਹਾਂ ਨੇ ਅੱਗੇ ਕਿਹਾ, ‘ਇਹ ਰਿਪੋਰਟਾਂ ਸੱਚ ਨਹੀਂ ਹੋ ਸਕਦੀਆਂ।’ ਅਰਚਨਾ ਦੀ ਇਸ ਪ੍ਰਤੀਕਿਰਿਆ ਤੋਂ ਯਕੀਨਨ ਕਪਿਲ ਸ਼ਰਮਾ ਅਤੇ ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਜ਼ਰੂਰ ਖੁਸ਼ ਹੋਣਗੇ ਕਿਉਂਕਿ ਜਦੋਂ ਵੀ ਉਹ ਇਕੱਠੇ ਹੁੰਦੇ ਹਨ ਤਾਂ ਖੂਬ ਮਸਤੀ ਕਰਦੇ ਹਨ। ਦਰਅਸਲ, ਅਕਸ਼ੈ ਕੁਮਾਰ ਅਤੇ ਸਾਰਾ ਅਲੀ ਖਾਨ ਫਿਲਮ ‘ਅਤਰੰਗੀ ਰੇ’ ਦੇ ਪ੍ਰਮੋਸ਼ਨ ਲਈ ਸ਼ੋਅ ‘ਚ ਪਹੁੰਚੇ ਸਨ।

ਉਸ ਦੌਰਾਨ ਅਕਸ਼ੈ ਨੇ ਕਪਿਲ ਨੂੰ ਕਿਹਾ ਸੀ- ‘ਇਹ ਆਦਮੀ ਜਿਸ ਨੂੰ ਸਭ ਕੁਝ ਪੁੱਛਣਾ ਹੁੰਦਾ ਹੈ, ਉਹ ਕਿਉਂ ਕਹਿੰਦਾ ਹੈ ਕਿ ਬੱਚੇ ਪੁੱਛ ਰਹੇ ਸਨ, ਅਰਚਨਾ ਜੀ ਨੇ ਪੁੱਛਿਆ ਹੈ।’ ਅਕਸ਼ੈ ਦੀ ਗੱਲ ਨੂੰ ਕੱਟਦੇ ਹੋਏ ਕਪਿਲ ਨੇ ਕਿਹਾ ਸੀ, ‘ਤੁਸੀਂ ਵੀ ਬਹੁਤ ਵੱਡੇ ਰਾਜਨੇਤਾ ਦਾ ਇੰਟਰਵਿਊ ਲਿਆ ਸੀ। ਮੈਂ ਨਾਂ ਨਹੀਂ ਲਵਾਂਗਾ… ਪਰ ਤੁਸੀਂ ਉਸ ਨੂੰ ਪੁੱਛਿਆ ਕਿ ਮੇਰੇ ਡਰਾਈਵਰ ਦਾ ਬੱਚਾ ਪੁੱਛ ਰਿਹਾ ਸੀ ਕਿ ਤੁਸੀਂ ਅੰਬ ਚੂਸ ਕੇ ਖਾਂਦੇ ਹੋ…? ‘ਕਪਿਲ ਸ਼ਰਮਾ ਉਸ ਇੰਟਰਵਿਊ ਬਾਰੇ ਗੱਲ ਕਰ ਰਹੇ ਸਨ ਜੋ ਅਕਸ਼ੈ ਕੁਮਾਰ ਨੇ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਸੀ।

- Advertisement -

Share this Article
Leave a comment