ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿਛ

Rajneet Kaur
2 Min Read

ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਗਾਤਾਰ ਜਾਂਚ ਚੱਲ ਰਹੀ ਹੈ। ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਐੱਨਆਈਏ ਵਲੋਂ ਪੰਜਾਬੀ ਸਿਤਾਰਿਆਂ ਕੋਲੋਂ ਵੀ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ। ਦੱਸ ਦੇਈਏ ਕਿ ਕੇਂਦਰੀ ਏਜੰਸੀ ਕੌਮੀ ਜਾਂਚ ਏਜੰਸੀ (ਐਨਆਈਏ) ਵੱਲ਼ੋਂ ਪੰਜਾਬੀ ਗਾਇਕਾ ਜੈਨੀ ਜੌਹਲ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ।  ਗੈਂਗਸਟਰ ਲਾਰੈਂਸ ਗੈਂਗ ਦੀ ਜਾਂਚ ਕਰ ਰਹੀ NIA ਨੇ ਮੂਸੇਵਾਲਾ ਮਾਮਲੇ ਵਿਚ ਜੈਨੀ ਜੌਹਲ ਤੋਂ ਲਗਭਗ 4 ਘੰਟੇ ਪੁੱਛਗਿਛ ਕੀਤੀ। ਇਸ ਤੋਂ ਪਹਿਲਾਂ NIA 4 ਤੋਂ 5 ਪੰਜਾਬੀ ਸਿੰਗਰਾਂ ਤੋਂ ਪੁੱਛਗਿਛ ਕਰਕੇ ਬਿਆਨ ਦਰਜ ਕਰ ਚੁੱਕੀ ਹੈ।

NIA ਨੇ ਜੈਨੀ ਜੌਹਲ ਤੋਂ ਮੂਸੇਵਾਲਾ ਮਾਮਲੇ ਵਿਚ ਜਾਣਕਾਰੀ ਹਾਸਲ ਕੀਤੀ ਹੈ। ਹਾਲ ਹੀ ‘ਚ ਜੈਨੀ ਜੌਹਲ ਨੇ ਆਪਣਾ ਗੀਤ ‘ਲੈਟਰ ਟੂ CM’ ਰਿਲੀਜ਼ ਕੀਤਾ ਹੈ। ਇਸ ਗੀਤ ‘ਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਸੀ ਇਸ ਗੀਤ ਦੇ ਬੋਲ।  ਦੱਸ ਦੇਈਏ ਕਿ ‘ਲੈਟਰ ਟੂ ਸੀਐਮ’ ਗੀਤ ਰਾਹੀਂ ਜੈਨੀ ਜੌਹਲ ਨੇ ਸਰਕਾਰ ਤੋਂ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਅਪੀਲ ਕੀਤੀ ਹੈ।

ਇਸ ਮਾਮਲੇ ‘ਚ ਅਫਸਾਨਾ ਖਾਨ ਸਣੇ ਪੰਜਾਬ ਦੇ ਦੋ ਵੱਡੇ ਟੌਪ ਪੰਜਾਬੀ ਸਿੰਗਰਾਂ ਤੋਂ ਐੱਨਆਈਏ ਪੁੱਛਗਿਛ ਕਰ ਚੁੱਕੀ ਹੈ। ਗਾਇਕ ਦਲਪ੍ਰੀਤ ਢਿੱਲੋਂ ਤੇ ਮਨਪ੍ਰੀਤ ਔਲਖ ਤੋਂ 5 ਘੰਟੇ ਤੱਕ NIA ਨੇ ਦਿੱਲੀ ਹੈਡਕੁਆਰਟਰ ਵਿਚ ਪੁੱਛਗਿਛ ਕੀਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment