ਮਰਚੈਂਟ ਨੇਵੀ ‘ਚ ਤਾਇਨਾਤ ਗੁਰਦਾਸਪੁਰ ਦੇ ਨੌਜਵਾਨ ਦੀ ਵੀਅਤਨਾਮ ‘ਚ ਮੌਤ

TeamGlobalPunjab
2 Min Read

ਕਲਾਨੌਰ : ਮਰਚੈਂਟ ਨੇਵੀ ਵਿੱਚ ਤਾਇਨਾਤ ਪਿੰਡ ਦੋਸਤਪੁਰ ਦੇ ਨੌਜਵਾਨ ਦੀ ਵੀਅਤਨਾਮ ’ਚ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਲਛਮਣ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਅੱਠ ਮਹੀਨੇ ਤੋਂ ਮਰਚੈਂਟ ਨੇਵੀ ਵਿੱਚ ਡਿਊਟੀ ‘ਤੇ ਤਾਇਨਾਤ ਸੀ। ਐਤਵਾਰ ਦੇਰ ਰਾਤ ਵੀਡੀਓ ਕਾਲ ਦੇ ਜ਼ਰੀਏ ਉਸਦੀ ਆਪਣੇ ਚਾਚੇ ਅਮਰੀਕ ਸਿੰਘ ਨਾਲ ਫੋਨ ‘ਤੇ ਗੱਲ ਹੋਈ ਸੀ  ਇਸ ਦੌਰਾਨ ਲਛਮਣ ਨੇ ਕਿਹਾ ਸੀ ਕਿ ਉਹ ਖਾਣਾ ਖਾ ਕੇ ਸੋਣ ਲੱਗਿਆ ਹੈ।

ਮੰਗਲਵਾਰ ਨੂੰ ਲਛਮਣ ਸਿੰਘ ਦੇ ਦੋਸਤ ਗਗਨਦੀਪ ਜਗਰਾਉਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਲਛਮਣ ਦੀ ਵੀਅਤਨਾਮ ਦੀ ਬੰਦਰਗਾਹ ਤੋਂ ਲਾਸ਼ ਮਿਲੀ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਦੱਸਿਆ ਸੀ ਕਿ ਉਸ ਦੀ ਡਿਊਟੀ ਜਹਾਜ਼ ‘ਤੇ ਹੁੰਦੀ ਹੈ, ਉਸਦੀ ਰਿਪੇਅਰ ਹੋ ਰਹੀ ਹੈ। ਇਸ ਸਬੰਧੀ ਵਿਅਤਨਾਮ ‘ਚ ਤਾਇਨਾਤ ਮਰਚੈਂਟ ਨੇਵੀ ਦੇ ਅਧਿਕਾਰੀ ਸੰਜੈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਲਛਮਣ ਸਿੰਘ ਜੋ ਪਯੋਦੀ ਦੀ ਕੰਪਨੀ ਵਿੱਚ ਓਐੱਸਸੀ ਦੀ ਡਿਊਟੀ ਕਰਦਾ ਸੀ ਉਸਦੀ ਸ਼ੱਕੀ ਹਾਲਤ ‘ਚ ਨਦੀ ਕੰਡੇ ਲਾਸ਼ ਮਿਲੀ ਹੈ।

ਪੁਲਿਸ ਨੇ ਉਸਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਛਮਣ ਦੀ ਮ੍ਰਿਤਕ ਦੇਹ ਉਸਦੇ ਜਹਾਜ਼ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੋਂ ਮਿਲੀ ਹੈ।

ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਲਛਮਣ ਦੀ ਮ੍ਰਿਤਕ ਦੇਹ ਦੀ ਜਿਹੜੀ ਫੋਟੋ ਮਿਲੀ ਹੈ ਉਸ ਵਿੱਚ ਸੱਟਾਂ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਨੂੰ ਸ਼ੱਕ ਹੈ ਕਿ ਲਛਮਣ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਵਉਣ ਦੀ ਮੰਗ ਕੀਤੀ ਹੈ।

- Advertisement -

Share this Article
Leave a comment